Wednesday, October 21, 2026
Home Latest 10 ਰੁਪਏ ਨਾ ਦੇਣ ਤੇ ਪੁੱਤਰ ਨੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ...

10 ਰੁਪਏ ਨਾ ਦੇਣ ਤੇ ਪੁੱਤਰ ਨੇ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ, ਗ੍ਰਿਫ਼ਤਾਰ

ਉੜੀਸਾ (ਦ ਸਟੈਲਰ ਨਿਊਜ਼)। ਉੜੀਸਾ ਦੇ ਮਯੂਰਭੰਜ ਵਿੱਚ ਇੱਕ 40 ਸਾਲਾ ਵਿਅਕਤੀ ਵੱਲੋਂ ਆਪਣੇ 70 ਸਾਲਾ ਪਿਤਾ ਦਾ 10 ਰੁਪਏ ਨਾ ਦੇਣ ਕਾਰਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।  ਮ੍ਰਿਤਕ ਦੀ ਪਹਿਚਾਣ ਬਾਈਧਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਐਸਡੀਪੀਓ ਪ੍ਰਵੀਨ ਮਲਿਕ ਨੇ ਦੱਸਿਆ ਕਿ ਕਤਲ ਦਾ ਕਾਰਨ ਬਹੁਤ ਮਾਮੂਲੀ ਸੀ। ਆਰੋਪੀ ਨੇ ਆਪਣੇ ਪਿਤਾ ਤੋਂ 10 ਰੁਪਏ ਮੰਗੇ ਸਨ ਤਾਂ ਜੋ ਉਹ ਗੁਟਖਾ ਖ਼ਰੀਦ ਸਕੇ ਪਰ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਲੜਕੇ ਨੇ ਗੁੱਸੇ ਵਿੱਚ ਆ ਕੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

Advertisements

ਘਟਨਾ ਸਮੇਂ ਆਰੋਪੀ ਦੀ ਮਾਂ ਵੀ ਉੱਥੇ ਮੌਜੂਦ ਸੀ ਪਰ ਆਪਣੇ ਪਤੀ ਦਾ ਕਤਲ ਹੁੰਦਾ ਦੇਖ ਕੇ ਉਹ ਡਰ ਗਈ ਅਤੇ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੁਲਜ਼ਮ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਫਿਰ ਕੱਟਿਆ ਹੋਇਆ ਸਿਰ ਲੈ ਕੇ ਸਿੱਧਾ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here