Friday, October 30, 2026
Home Latest ਕੁੜੀ ਮੁੰਡੇ ਦੀ ਕਾਲੀ ਵੇਈਂ ਨਦੀ ‘ਚੋਂ ਮਿਲੀ ਲਾਸ਼, ਪ੍ਰੇਮ ਸੰਬੰਧਾਂ ਦਾ ਖਦਸ਼ਾ,...

ਕੁੜੀ ਮੁੰਡੇ ਦੀ ਕਾਲੀ ਵੇਈਂ ਨਦੀ ‘ਚੋਂ ਮਿਲੀ ਲਾਸ਼, ਪ੍ਰੇਮ ਸੰਬੰਧਾਂ ਦਾ ਖਦਸ਼ਾ, ਜਾਂਚ ਜਾਰੀ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼)। ਸੁਲਤਾਨਪੁਰ ਲੋਧੀ ਵਿੱਚ ਕੁੜੀ ਮੁੰਡੇ ਦੀ ਲਾਸ਼ ਕਾਲੀ ਵੇਈਂ ਨਦੀ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ  ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਮ ਰਾਮ ਬਾਲਕ ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਅਤੇ ਕੁੜੀ ਦੀ ਪਹਿਚਾਣ ਨੇਹਾ ਪੁੱਤਰੀ ਹੀਰਾ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕੁੜੀ ਮੁੰਡਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ।

Advertisements

ਇਸ ਮਾਮਲੇ ਨੂੰ ਲੈ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੁੜੀ ਸਿਰਫ਼ ਸਾਡੀ ਰਿਸ਼ਤੇਦਾਰ ਹੈ, ਸਿਰਫ ਉਸ ਨਾਲ ਮ੍ਰਿਤਕ ਨੌਜਵਾਨ ਰਾਮ ਬਾਲਕ ਦਾ ਹਾਸਾ ਮਜਾਕ ਹੀ ਚੱਲਦਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here