
ਜ਼ੀਰਕਪੁਰ (ਦ ਸਟੈਲਰ ਨਿਊਜ਼)। ਜ਼ੀਰਕਪੁਰ ਦੇ ਬਨੂੜ ਵਿੱਚ ਇੱਕ ਗੰਦੇ ਨਾਲੇ ਵਿੱਚੋਂ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਮਿਤਾਲੀ ਉਮਰ 23 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 7 ਮਾਰਚ ਨੂੰ ਜ਼ੀਰਕਪੁਰ ਦੀ ਬਾਦਲ ਕਲੋਨੀ ਤੋਂ 4 ਨੌਜਵਾਨਾਂ ਨੇ ਮਿਤਾਲੀ ਨੂੰ ਅਗਵਾ ਕਰ ਲਿਆ ਸੀ ਤੇ ਅੱਜ 3 ਦਿਨ ਬਾਅਦ ਉਸਦੀ ਲਾਸ਼ ਇੱਕ ਗੰਦੇ ਨਾਲੇ ਵਿੱਚੋਂ ਬਰਾਮਦ ਹੋਈ ਉਸਦੀ ਲਾਸ਼ ਨੂੰ ਇੱਕ ਤਰਪਾਲ ਵਿੱਚ ਬੰਨ੍ਹਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਿਤਾਲੀ ਦੇ ਪਰਿਵਾਰਕ ਮੈਬਰਾਂ ਨੇ 7 ਮਾਰਚ ਨੂੰ ਹੀ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਸੀ ਤੇ ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਇਸ ਦੌਰਾਨ ਉਸਦੀ ਲਾਸ਼ ਨਾਲੇ ਵਿੱਚੋਂ ਬਰਾਮਦ ਹੋਈ ਹੈ।

ਪਰਿਵਾਰਕ ਮੈਬਰਾਂ ਨੇ ਸੁਲਤਾਨ ਨਾ ਦੇ ਇੱਕ ਲੜਕੇ ਤੇ ਆਰੋਪ ਲਗਾਇਆ ਹੈ ਕਿ ਉਹ ਉਹਨਾਂ ਦੀ ਧੀ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ ਤੇ ਉਸਨੇ ਆਪਣੇ ਦੋਸਤ ਰਾਜ ਨਿਵਾਸੀ ਮੁਹੱਲਾ ਘੁਮਿਆਰਾ ਵਾਲਾ ਬਨੂੜ ਨਾਲ ਮਿਲ ਕੇ ਉਸਦੀ ਧੀ ਨੂੰ ਅਗਵਾ ਕੀਤਾ ਸੀ ਫਿਲਹਾਲ ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸ਼ਿਕਾਇਤ ਦੇ ਅਧਾਰ ਤੇ ਆਰੋਪੀਆਂ ਖਿਲਾਫ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












