Wednesday, October 28, 2026
Home Latest 15 ਗਰਭਵਤੀ ਔਰਤਾਂ ਦੀ ਗੁਲੂਕੋਜ਼ ਰਿਐਕਸ਼ਨ ਹੋਣ ਕਾਰਨ ਵਿਗੜੀ ਸਿਹਤ, ਹਾਲਤ ਨਾਜ਼ੁਕ

15 ਗਰਭਵਤੀ ਔਰਤਾਂ ਦੀ ਗੁਲੂਕੋਜ਼ ਰਿਐਕਸ਼ਨ ਹੋਣ ਕਾਰਨ ਵਿਗੜੀ ਸਿਹਤ, ਹਾਲਤ ਨਾਜ਼ੁਕ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਸਿਵਿਲ ਹਸਪਤਾਲ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗਾਇਨੀ ਵਾਰਡ ਵਿੱਚ ਦਾਖਲ 15 ਔਰਤਾਂ ਦੀ ਗੁਲੂਕੋਜ਼ ਰਿਐਕਸ਼ਨ ਹੋਣ ਕਾਰਨ ਸਿਹਤ ਵਿਗੜ ਗਈ ਹੈ। ਜਿਸ ਕਾਰਨ ਇਨ੍ਹਾਂ ਔਰਤਾਂ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ। ਇਨ੍ਹਾਂ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  

Advertisements

ਐਸਐਮਓ ਡਾਕਟਰ ਬਲਜੀਤ ਦੇ ਅਨੁਸਾਰ ਕਰੀਬ 15 ਗਰਭਵਤੀ ਔਰਤਾਂ ਵਿੱਚੋਂ ਇੱਕ ਦੀ ਹਾਲਤ ਬੇਹਦ ਨਾਜੁਕ ਹੈ। ਲੋਕਾਂ ਵਿਚ ਇਸ ਅਣਗਹਿਲੀ ਕਾਰਨ ਕਾਫੀ ਗੁੱਸਾ ਹੈ।

LEAVE A REPLY

Please enter your comment!
Please enter your name here