
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਬਜੀ ਆੜ੍ਹਤੀ ਐਸੋਸਿਏਸ਼ਨ ਕਪੂਰਥਲਾ ਨੇ ਵਪਾਰ ਮੰਡਲ ਕਪੂਰਥਲਾ ਦੀ ਨਵੀਂ ਟੀਮ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਐਸੋਸਿਏਸ਼ਨ ਦੇ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਵਪਾਰ ਮੰਡਲ ਕਪੂਰਥਲਾ ਦੇ ਪ੍ਰਧਾਨ ਯਸ਼ ਮਹਾਜਨ, ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਨੇ ਸਮੂਹ ਵਪਾਰੀਆਂ ਦੀ ਸਲਾਹ ਨਾਲ ਚੇਤਨ ਸੂਰੀ ਨੂੰ ਜਿਲ੍ਹਾ ਚੇਅਰਮੈਨ ਅਤੇ ਵਿਕਰਮ ਅਰੋੜਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕਰਕੇ ਵਪਾਰ ਮੰਡਲ ਨੂੰ ਹੋਰ ਮਜਬੂਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਵਪਾਰੀ ਆਗੂ ਹੋਰਨਾਂ ਸੰਸਥਾਵਾਂ ਵਿੱਚ ਵੀ ਬੜੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਵਪਾਰੀਆਂ ਨਾਲ ਹਰ ਵੇਲੇ ਸਾਥ ਦਿੰਦੇ ਹਨ।ਇਸ ਦੇ ਨਾਲ ਹੀ ਜਗਦੀਸ਼ ਸ਼ਰਮਾ, ਗਰੀਸ਼ ਭਸੀਨ ਅਤੇ ਸਤੀਸ਼ ਮਹਾਜਨ ਵੀ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਹਨ।ਉਨ੍ਹਾਂ ਕਿਹਾ ਕਿ ਸਬਜੀ ਆੜ੍ਹਤੀ ਐਸੋਸਿਏਸ਼ਨ ਪੂਰੀ ਤਰ੍ਹਾਂ ਨਾਲ ਵਪਾਰ ਮੰਡਲ ਦੇ ਨਾਲ ਹੈ ਅਤੇ ਨਵੀਂ ਟੀਮ ਦੀ ਨਿਯੁਕਤੀ ਦਾ ਦਿਲੋਂ ਸਵਾਗਤ ਕਰਦੀ ਹੈ।












