Monday, October 26, 2026
Home Himachal 2 ਆਈਟੀਆਈ ਵਿਦਿਆਰਥੀਆਂ ਦੀ ਨਦੀ ਵਿੱਚ ਡੁੱਬਣ ਕਾਰਨ ਹੋਈ ਮੌਤ

2 ਆਈਟੀਆਈ ਵਿਦਿਆਰਥੀਆਂ ਦੀ ਨਦੀ ਵਿੱਚ ਡੁੱਬਣ ਕਾਰਨ ਹੋਈ ਮੌਤ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ 2 ਆਈਟੀਆਈ ਵਿਦਿਆਰਥੀਆਂ ਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਨੌਜ਼ਵਾਨਾਂ ਦੀਆਂ ਲਾਸ਼ਾਂ 19 ਘੰਟਿਆਂ ਬਾਅਦ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਹਿਚਾਣ ਧਰਮਿੰਦਰ ਉਮਰ 18 ਸਾਲਾਂ ਵਾਸੀ ਤੇ ਘਣਸ਼ਿਆਮ ਸਿੰਘ ਉਮਰ 18 ਸਾਲਾਂ ਵਾਸੀ ਬਾਲੀਚੌਕੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਈਟੀਆਈ ਦੇ ਵਿਦਿਆਰਥੀ ਹਨ ਤੇ ਦੋਵੇਂ ਆਈਟੀਆਈ ਲਾਰਜੀ ਪ੍ਰੋਜੈਕਟ ਵਿੱਚ ਸਿਖਲਾਈ ਲਈ ਆਏ ਸਨ ਅਤੇ ਇਸ ਦੌਰਾਨ ਉਹ ਨਦੀ ਵਿੱਚ ਨਹਾਉਣ ਗਏ ਸਨ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਏ ਤਾਂ ਉਹਨਾਂ ਦੇ ਸਾਥੀ ਨੇ ਦੇਖਿਆ ਕਿ ਉਹ ਦੋਵੇਂ ਉੱਥੇ ਨਹੀਂ ਹਨ ਤੇ ਉਸਨੇ ਇਸਦੀ ਸੂਚਨਾ ਆਈਟੀਆਈ ਪ੍ਰਸ਼ਾਸਨ ਤੇ ਪੁਲਿਸ ਨੂੰ ਦਿੱਤੀ। 

Advertisements

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਦੀ ਮੱਦਦ ਨਾਲ ਦੋਵਾਂ ਦੀਆਂ ਲਾਸ਼ਾਂ ਬਾਹਰ ਕੱਢਿਆ ਗਿਆ। ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਪੂਰੇ ਮਾਮਲੇ ‘ਤੇ ਕਿਹਾ ਕਿ ਪਾਰਵਤੀ ਨਦੀ ਵਿੱਚ ਮੇਰੇ ਸਰਾਜ ਦੇ ਟਿੱਕੀ (ਦਹਰ) ਅਤੇ ਮੁਰਾਹ ਨਾਲ ਸਬੰਧਤ ਦੋ ਆਈਟੀਆਈ ਵਿਦਿਆਰਥੀਆਂ ਦੇ ਡੁੱਬਣ ਦੀ ਖ਼ਬਰ ਚਿੰਤਾਜਨਕ ਹੈ। ਉਨ੍ਹਾਂ ਵਿਦਿਆਰਥੀਆਂ ਦੇ ਡੁੱਬਣ ਤੇ ਦੁੱਖ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here