
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਵਿਖੇ ਐਸ ਸੀ ਕੋਟੇ ਦੀ ਜਮੀਨ ਦਾ ਮਸਲਾ ਨਾ ਹਲ ਹੋਣ ਦੇ ਵਿਰੋਧ ਚ ਭਾਰਤੀ ਆਮ ਜਨਤਾ ਪਾਰਟੀ 16 ਅਪ੍ਰੈਲ ਦਿਨ ਬੁੱਧਵਾਰ ਨੂੰ ਜਲੋਖਾਨਾ ਚੋਂਕ ਵਿਖੇ ਸਵੇਰੇ 9 ਵਜੇ ਤੋਂ ਇਕੱਠੇ ਹੋਕੇ ਪੈਦਲ ਰੋਸ਼ ਰੈਲੀ ਕਰਦੇ ਹੋਏ। ਸ਼ਹੀਦ ਭਗਤ ਸਿੰਘ ਚੋਂਕ ਵਿਖੇ ਪੁੱਜਕੇ ਅਣਮਿਥੇ ਸਮੇਂ ਲਈ ਧਰਨਾ ਦੇਵੇਗੀ।

ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਕਿਹਾ ਐਸਸੀ ਭਾਈਚਾਰੇ ਦੀ ਜਮੀਨ ਦਾ ਹੱਕ ਵਾਪਿਸ ਦਿਵਾਉਣ ਅਤੇ ਐਸਸੀ ਭਾਈਚਾਰੇ ਦੀ ਜਮੀਨ ਤੇ ਕਬਜ਼ਾ ਕਰਨ ਦੇ ਜੁਰਮ ਚ ਐਸਸੀ ਐਕਟ ਦਾ ਪਰਚਾ ਕਰਵਾਉਣ ਦੀ ਮੰਗ ਨੂੰ ਲੈਕੇ 16 ਅਪ੍ਰੈਲ ਦਿਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਅਣਮਿਥੇ ਸਮੇਂ ਲਈ ਧਰਨਾ ਦੇਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਧਾਰੀਵਾਲ, ਲਾਭ ਸਿੰਘ ਪਰਵੇਜ਼ ਨਗਰ, ਸੰਤੋਖ ਸਿੰਘ, ਸੰਦੀਪ ਕੌਰ, ਸੁਰਜੀਤ ਕੌਰ ਆਦਿ ਪਾਰਟੀ ਅਹੁਦੇਦਾਰ ਅਤੇ ਮੇਂਬਰ ਸਾਹਿਬਾਨ ਹਾਜ਼ਿਰ ਸਨ।












