Thursday, October 22, 2026
Home Latest BJP ਨੇ ਲਗਾਏ ਸੰਸਦ ਚਰਨਜੀਤ ਚੰਨੀ ਦੇ ਲਾਪਤਾ ਦੇ ਪੋਸਟਰ

BJP ਨੇ ਲਗਾਏ ਸੰਸਦ ਚਰਨਜੀਤ ਚੰਨੀ ਦੇ ਲਾਪਤਾ ਦੇ ਪੋਸਟਰ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਭਾਜਪਾ ਆਗੂ ਨੇ ਸਾਬਕਾ ਸੀਐਮ ਤੇ ਜਲੰਧਰ ਤੋਂ ਲੋਕਸਭਾ ਸੰਸਦ ਚਰਨਜੀਤ ਚੰਨੀ ਨੂੰ ਲਾਪਤਾ ਦੱਸਦਿਆਂ ਪੂਰੇ ਸ਼ਹਿਰ ਵਿੱਚ ਪੋਸਟਰ ਲਗਾਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਗਲੀਆਂ ਤੇ ਬਜ਼ਾਰਾਂ ਵਿੱਚ ਲਗਾਏ ਗਏ ਹਨ। ਇਸ ਸਬੰਧੀ ਨੇਤਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚੋਣਾਂ ਤੋਂ ਪਹਿਲਾਂ ਜਲੰਧਰ ਦੀ ਜਨਤਾ ਨਾਲ ਵਿਕਾਸ ਦੇ ਬਾਰੇ ਕਈ ਵਾਅਦੇ ਕੀਤੇ ਸਨ। ਪਰ ਚੋਣ ਜਿੱਤਣ ਤੋਂ ਬਾਅਦ ਉਹ ਸ਼ਹਿਰ ਵਿੱਚ ਨਹੀਂ ਆਏ ਹਨ। ਜਿਸ ਕਰਕੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਕਿਵੇਂ ਦੱਸੀਆਂ ਜਾਣ। ਜਿਸ ਕਾਰਨ ਇਹ ਕੰਮ ਕੀਤਾ ਜਾ ਰਿਹਾ ਹੈ।

Advertisements

ਜਲੰਧਰ ਤੋਂ ਭਾਜਪਾ ਕਰਮਚਾਰੀ ਅਤੇ ਸਾਬਕਾ ਮਹਾ ਸਚਿਵ ਯੁਵਾ ਮੋਰਚਾ ਪੰਜਾਬ ਨਰਿੰਦਰ ਪਾਲ ਢਿੱਲੋਂ ਨੇ ਕਿਹਾ ਕਿ 2024 ਦੇ ਲੋਕਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਇਸ ਚੋਣ ਦੌਰਾਨ ਉਨ੍ਹਾਂ ਨੇ ਜਲੰਧਰ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ। ਪਰ ਵਾਅਦੇ ਪੂਰੇ ਕਰਨ ਦਾ ਤਾਂ ਦੂਰ, ਉਹ ਜਲੰਧਰ ਦੀ ਜਨਤਾ ਨੂੰ ਦਿਖਾਈ ਵੀ ਨਹੀਂ ਦੇ ਰਹੇ ਹਨ। ਜਿਸ ਕਰਕੇ ਉਨ੍ਹਾਂ ਵੱਲੋਂ ਅਜਿਹਾ ਕਦਮ ਚੁੱਕੇ ਲਾਪਤਾ ਵਾਲੇ ਪੋਸਟਰ ਲਗਾਏ ਹਨ।

LEAVE A REPLY

Please enter your comment!
Please enter your name here