Wednesday, October 21, 2026
Home Latest ਪੁਲਿਸ ਨੇ ਕਿਸਾਨਾਂ ਤੇ ਕੀਤਾ ਲਾਠੀਚਾਰਜ, ਕਿਸਾਨ ਆਗੂ ਗੁਮਦੂਰ ਸਿੰਘ ਗ੍ਰਿਫ਼ਤਾਰ

ਪੁਲਿਸ ਨੇ ਕਿਸਾਨਾਂ ਤੇ ਕੀਤਾ ਲਾਠੀਚਾਰਜ, ਕਿਸਾਨ ਆਗੂ ਗੁਮਦੂਰ ਸਿੰਘ ਗ੍ਰਿਫ਼ਤਾਰ

ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਕੱਲਹੇ ਮਾਜਰਾ ਵਿੱਚ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ। ਡੀਐਸਪੀ ਨਾਭਾ ਮਨਦੀਪ ਕੌਰ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਹੈ।

Advertisements

ਇਸ ਦੌਰਾਨ ਕਿਸਾਨ ਆਗੂ ਗੁਮਦੂਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਧੱਕੇ ਦੌਰਾਨ ਕਿਸਾਨ ਆਗੂ ਗਮਦੂਰ ਸਿੰਘ ਦੀ ਪੱਗ ਲਹਿ ਗਈ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਦਾ ਘਿਰਾਓ ਕੀਤਾ ਜਾਣਾ ਸੀ। 

LEAVE A REPLY

Please enter your comment!
Please enter your name here