Wednesday, October 21, 2026
Home Education ਸਰਕਾਰੀ ਕਾਲਜ ਗੁਰਦਾਸਪੁਰ ਵਿਖੇ 27 ਅਪ੍ਰੈਲ ਨੂੰ ਹੋਵੇਗੀ ਸਲਾਨਾ ਕਨਵੋਕੇਸ਼ਨ

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ 27 ਅਪ੍ਰੈਲ ਨੂੰ ਹੋਵੇਗੀ ਸਲਾਨਾ ਕਨਵੋਕੇਸ਼ਨ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਸੈਸ਼ਨ 2022-23 ਅਤੇ 2023-24 ਲਈ ਸਾਲਾਨਾ ਕਨਵੋਕੇਸ਼ਨ ਮਿਤੀ 27.04.2025 (ਐਤਵਾਰ) ਨੂੰ ਆਯੋਜਿਤ ਕੀਤਾ ਜਾ ਰਹੀ ਹੈ, ਜਿਸ ਦੀ ਰਿਹਰਸਲ ਮਿਤੀ 26-04-2025 (ਸ਼ਨੀਵਾਰ) ਨੂੰ ਕਾਲਜ ਕੈਂਪਸ ਵਿਖੇ ਹੋਵੇਗੀ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਹੋ ਰਹੀ ਇਸ ਕਨਵੋਕੇਸ਼ਨ ਸਮਾਰੋਹ ਵਿੱਚ ਕੁੱਲ 450 ਗਰੈਜੂਏਸ਼ਨ ਅਤੇ 14 ਪੋਸਟ ਗਰੈਜੂਏਸ਼ਨ ਦੇ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕਰਮਜੀਤ ਸਿੰਘ, ਮਾਣਯੋਗ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਤਿ-ਵਿਸ਼ਿਸ਼ਟ ਮਹਿਮਾਨ ਵਜੋਂ ਸ਼੍ਰੀ ਰਮਨ ਬਹਿਲ, ਮਾਣਯੋਗ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਨਿਰਮਲ ਜੌੜਾ, ਮਾਣਯੋਗ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸ਼ਿਰਕਤ ਕਰਨਗੇ।

ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਸਿੱਖਿਆ ਦੇ ਖੇਤਰ ਵਿੱਚ ਉੱਚੇ ਮਿਆਰ ਸਥਾਪਿਤ ਕੀਤੇ ਹਨ ਅਤੇ ਕਾਲਜ ਵਿਖੇ ਉਸਾਰੂ ਵਿੱਦਿਅਕ ਮਾਹੌਲ ਸਿਰਜਣ ਸੰਬੰਧੀ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here