Wednesday, October 21, 2026
Home Latest ਰੇਲਵੇ ਪੁਲਿਸ ਵੱਲੋਂ ਮਹਿਲਾ ਯਾਤਰੀ ਤੋਂ 1 ਕਿਲੋ ਅਫ਼ੀਮ ਬਰਾਮਦ, ਪਰਚਾ ਦਰਜ

ਰੇਲਵੇ ਪੁਲਿਸ ਵੱਲੋਂ ਮਹਿਲਾ ਯਾਤਰੀ ਤੋਂ 1 ਕਿਲੋ ਅਫ਼ੀਮ ਬਰਾਮਦ, ਪਰਚਾ ਦਰਜ

ਪਟਿਆਲਾ/ਰਾਜਪੁਰਾ (ਦ ਸਟੈਲਰ ਨਿਊਜ਼)। ਰੇਲਵੇ  ਪੁਲਿਸ ਵੱਲੋਂ ਰੇਲ ਗੱਡੀਆਂ ਅਤੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਕ ਮਹਿਲਾ ਯਾਤਰੀ ਪਾਸੋਂ 1 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ ਅਤੇ ਮਹਿਲਾ ਖਿਲਾਫ਼ ਮੁਕੱਦਮਾ ਨੰ:11 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਜੀ.ਆਰ.ਪੀ ਪਟਿਆਲਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਜਗਮੋਹਨ ਸਿੰਘ ਸੋਹੀ ਨੇ ਦੱਸਿਆ ਕਿ ਪੰਜਾਬ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਸਪੈਸ਼ਲ ਡੀ.ਜੀ.ਪੀ. ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਆਈ.ਜੀ. ਰੇਲਵੇ ਅਮਰਪ੍ਰੀਤ ਸਿੰਘ ਘੁੰਮਣ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸੀ.ਆਈ.ਏ-2, ਜੀ.ਆਰ.ਪੀ. ਪੰਜਾਬ ਦੀ ਟੀਮ ਵੱਲੋਂ ਲਗਾਤਾਰ ਰੇਲ ਗੱਡੀਆਂ ਅਤੇ ਮੁਸਾਫ਼ਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Advertisements

ਮਿਤੀ 27 ਅਪ੍ਰੈਲ 2025 ਨੂੰ ਰੇਲਵੇ ਸਟੇਸ਼ਨ ਰਾਜਪੁਰਾ ‘ਤੇ ਚੰਪਾ ਦੇਵੀ ਉਰਫ਼ ਚੰਪਾ ਪਤਨੀ ਅਨੋਖੇ ਲਾਲ ਪੁੱਤਰ ਕੇਸੋ ਰਾਮ ਵਾਸੀ ਪਿੰਡ ਕਮਾਲਪੁਰ ਥਾਣਾ ਅਲੀਗੰਜ ਜ਼ਿਲ੍ਹਾ ਬਰੇਲੀ, ਯੂ.ਪੀ ਪਾਸੋਂ 1 ਕਿੱਲੋਗਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਨੰ:11,ਮਿਤੀ 27.04.2025 ਅ/ਧ 18/61/85 ਐਨ.ਡੀ.ਪੀ.ਐਸ. ਐਕਟ  ਥਾਣਾ ਜੀ.ਆਰ.ਪੀ. ਪਟਿਆਲਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਨਸ਼ਿਆਂ ਵਿਰੁੱਧ ਜੀ.ਆਰ.ਪੀ. ਪੰਜਾਬ ਵੱਲੋਂ ਇੱਕ ਵੱਖਰਾ ਅਭਿਆਨ ਚਲਾਇਆ ਜਾਵੇਗਾ।

LEAVE A REPLY

Please enter your comment!
Please enter your name here