Friday, October 9, 2026
Home Latest ਨਗਰ ਸੁਧਾਰ ਟਰਸਟ ਨੇ ਜਾਮਾ ਮਸਜਿਦ ਦੇ ਪਿਛਲੇ ਪਾਸੇ ਦੁਕਾਨਦਾਰਾਂ ਵੱਲੋਂ ਕੀਤੇ...

ਨਗਰ ਸੁਧਾਰ ਟਰਸਟ ਨੇ ਜਾਮਾ ਮਸਜਿਦ ਦੇ ਪਿਛਲੇ ਪਾਸੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਵਾਏ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਰਿਆਸਤੀ ਸ਼ਹਿਰ ਕਪੂਰਥਲਾ ਚ ਥਾਂ ਥਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਤੇ ਪ੍ਰਸਾਸ਼ਨ ਦੀ ਗਾਜ ਡਿਗਣੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਨਗਰ ਸੁਧਾਰ ਟਰੱਸਟ ਕਪੂਰਥਲਾ ਨੇ ਜਾਮਾ ਮਸਜਿਦ ਦੇ ਪਿਛਲੇ ਪਾਸੇ ਨਗਰ ਸੁਧਾਰ ਟਰਸਟ ਦੀ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ। ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਕੁਲਜੀਤ ਕੌਰ ਨੇ ਦੱਸਿਆ ਕਿ ਬੀਤੀ 28 ਅਪ੍ਰੈਲ ਨੂੰ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਨੋਟਿਸ ਜਾਰੀ ਕਰਕੇ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ।

Advertisements

ਜਿਸ ਉਪਰੰਤ ਅੱਜ ਨਗਰ ਸੁਧਾਰ ਟਰੱਸਟ ਨੇ ਪੁਲਿਸ ਫੋਰਸ ਦੀ ਮਦਦ ਨਾਲ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਵਾਏ ਹਨ। ਉਹਨਾਂ ਦੱਸਿਆ ਕਿ ਕਈ ਦੁਕਾਨਾਂ ਜੋ ਖਾਲੀ ਸਨ। ਉਹਨਾਂ ਤੇ ਵੀ ਕੁਝ ਦੁਕਾਨਦਾਰਾਂ ਵੱਲੋਂ ਤਾਲੇ ਲਗਾ ਕੇ ਕਬਜ਼ੇ ਕੀਤੇ ਗਏ ਸਨ ਉਹ ਵੀ ਛੁਡਵਾਏ ਗਏ ਹਨ ਤੇ ਅੰਦਰ ਪਿਆ ਸਮਾਨ ਜ਼ਬਤ ਕਰ ਲਿਆ ਗਿਆ ਹੈ। ਇਸ ਮੌਕੇ ਡੀਐਸਪੀ ਦੀਪ ਕਰਨ ਸਿੰਘ ਤੇ ਵੱਖ-ਵੱਖ ਥਾਣਿਆਂ ਦੇ ਮੁਖੀ ਤੇ ਪੁਲਿਸ ਵੱਡੀ ਗਿਣਤੀ ਵਿੱਚ ਮੌਜੂਦ ਸੀ।

LEAVE A REPLY

Please enter your comment!
Please enter your name here