Wednesday, October 21, 2026
Home Latest ਧਾਲੀਵਾਲ ਬੇਟ ਦੇ ਖੇਤਾਂ ‘ਚੋਂ ਮਿਲੇ ਮਿਜ਼ਾਇਲ ਦੇ ਟੁਕੜੇ, ਪਿੰਡ ਸੰਗਰਾਵਾਂ, ਮਾਂਗੇਵਾਲ...

ਧਾਲੀਵਾਲ ਬੇਟ ਦੇ ਖੇਤਾਂ ‘ਚੋਂ ਮਿਲੇ ਮਿਜ਼ਾਇਲ ਦੇ ਟੁਕੜੇ, ਪਿੰਡ ਸੰਗਰਾਵਾਂ, ਮਾਂਗੇਵਾਲ ਤੇ ਨੂਰਪੁਰ ਲੁਬਾਣਾ ‘ਚ ਮਿਲੇ ਮਿਜ਼ਾਇਲ ਤੇ ਡਰੋਨ ਦੇ ਟੁਕੜੇ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪਾਕਿਸਤਾਨ ਵੱਲੋਂ ਬੀਤੀ 9 ਅਤੇ 10 ਮਈ ਦੀ ਰਾਤ ਨੂੰ ਵੀ ਪੰਜਾਬ ਦੀਆਂ ਕਈ ਥਾਵਾਂ ਨੂੰ ਡਰੋਨਾਂ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਪਹਿਲਾਂ ਦੀ ਤਰਾਂ ਭਾਰਤੀ ਫੌਜਾਂ ਨੇ ਬਹੁਤ ਹੀ ਚੌਕੰਨੇ ਰਹਿੰਦੇ ਹੋਏ ਅਸਫਲ ਬਣਾ ਦਿੱਤਾ।

Advertisements

ਅੱਜ ਸਵੇਰੇ ਨੇੜਲੇ ਪਿੰਡ  ਧਾਲੀਵਾਲ ਬੇਟ ਦੇ ਖੇਤਾਂ ਵਿੱਚ ਮਿਜ਼ਾਇਲ ਦੇ ਟੁਕੜੇ ਮਿਲਣ ਦੀ ਸੂਚਨਾ ਮਿਲੀ ਹੈ।ਪਿੰਡ ਦੇ ਸਾਬਕਾ ਸਰਪੰਚ ਯੁੱਧਵੀਰ ਸਿੰਘ ਰਾਣਾ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਇਕ ਧਮਾਕੇ ਦੀ ਅਵਾਜ਼ ਪਿੰਡ ਦੇ ਲੋਕਾਂ ਨੇ ਸੁਣੀ ਜਿਸ ਨੂੰ ਸਵੇਰੇ ਜਾ ਕੇ ਮੰਡ ਇਲਾਕੇ ਵਿੱਚ ਵੇਖਿਆ ਕਿ ਮਿਜ਼ਾਈਲ ਦਾ ਇਕ ਟੁਕੜਾ ਡਿੱਗਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਢਿਲਵਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ‘ਤੇ ਥਾਣਾ ਮੁਖੀ ਇੰਸ: ਮਨਜੀਤ ਸਿੰਘ ਮੌਕੇ ‘ਤੇ ਪਹੁੰਚੇ। ਇਸੇ ਤਰ੍ਹਾਂ ਪਿੰਡ ਸੰਗਰਾਵਾਂ, ਮਾਂਗੇਵਾਲ, ਮਨਸੂਰਵਾਲ ਬੇਟ ਅਤੇ ਪਿੰਡ ਨੂਰਪੁਰ ਲੁਬਾਣਾ ਵਿਖੇ ਵੀ ਮਿਜ਼ਾਇਲ ਅਤੇ ਡਰੋਨ ਵਰਗੇ ਉਪਕਰਣਾਂ ਦੇ ਟੁਕੜੇ ਮਿਲਣ ਦੀ ਸੂਚਨਾ ਹੈ।

LEAVE A REPLY

Please enter your comment!
Please enter your name here