Monday, October 19, 2026
Home Latest ਜੂਆ ਖੇਡਣ ਲਈ ਪੈਸੇ ਨਾ ਦੇਣ ਤੇ ਪਤੀ ਨੇ ਪਤਨੀ ਦਾ ਕੀਤਾ...

ਜੂਆ ਖੇਡਣ ਲਈ ਪੈਸੇ ਨਾ ਦੇਣ ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਦੇ ਪਿੰਡ ਜੀਰਾਖ ਵਿੱਚ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਪਰਮਜੀਤ ਕੌਰ ਉਮਰ 38 ਸਾਲਾਂ ਵਾਸੀ ਜੀਰਾਖ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਦਾ ਪਤੀ ਜੂਆ ਖੇਡਣ ਦਾ ਆਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ 10 ਸਾਲ ਪਹਿਲਾਂ ਪਰਮਜੀਤ ਦਾ ਵਿਆਹ ਲਖਵੀਰ ਨਾਲ ਹੋਇਆ ਸੀ ਤੇ ਲਖਵੀਰ ਜੂਆ ਖੇਡਣ ਦਾ ਆਦੀ ਸੀ। ਉਹ ਹਰ ਰੋਜ਼ ਜੂਏ ਵਿੱਚ ਪੈਸੇ ਹਾਰਦਾ ਸੀ ਤੇ ਕਈ ਵਾਰ ਪਰਮਜੀਤ ਆਪਣੇ ਭਰਾ ਤੋਂ ਪੈਸੇ ਲੈ ਕੇ ਲਖਵੀਰ ਨੂੰ ਦਿੰਦੀ ਸੀ। ਕਿਉਂਕਿ ਲਖਵੀਰ ਉਸਦੀ ਪੈਸੇ ਨਾ ਦੇਣ ਤੇ ਕੁੱਟਮਾਰ ਕਰਦਾ ਸੀ।

Advertisements

ਹੁਣ ਤੱਕ ਲਖਵੀਰ ਜੂਏ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਹੈ ਅਤੇ ਆਪਣਾ ਘਰ, ਗਹਿਣੇ, ਸਾਈਕਲ ਵੀ ਗਿਰਵੀ ਰੱਖ ਚੁੱਕਾ ਹੈ। ਪਰਮਜੀਤ ਕੌਰ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਤੇ ਜਦੋਂ 2 ਜੂਨ ਨੂੰ ਲਖਵੀਰ ਨੇ ਪਰਮਜੀਤ ਤੋਂ ਜੂਆ ਖੇਡਣ ਲਈ ਪੈਸੇ ਮੰਗੇ ਤਾਂ ਉਸਨੇ ਉਸਨੂੰ ਮਨ੍ਹਾਂ ਕਰ ਦਿੱਤਾ ਜਿਸਤੋਂ ਗੁੱਸੇ ਵਿੱਚ ਆ ਕੇ ਲਖਵੀਰ ਨੇ ਰੱਸੀ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਆਸਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਤੇ ਪਰਮਜੀਤ ਦੇ ਪਰਿਵਾਰ ਨੂੰ ਦਿੱਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਲਖਵੀਰ ਖਿਲਾਫ ਕਤਲ ਦਾ ਮਾਮਲਾ ਦਰਜ਼ਕਰ ਲਿਆ ਤੇ ਤੇ ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਹ ਲਖਵੀਰ ਨੂੰ ਜਲਦ ਹੀ ਗ੍ਰਿਫਤਾਰ ਕਰ ਲੈਣ ਗਏ।

LEAVE A REPLY

Please enter your comment!
Please enter your name here