Wednesday, October 21, 2026
Home Latest ਨਾਜਾਇਜ਼ ਸ਼ਰਾਬ ਮਾਫੀਆ ਦੇ ਖਾਤਮੇ ਲਈ ਗ੍ਰਾਉਂਡ ਜ਼ੀਰੋ ਤੇ ਆਇਆ ਐਕਸਾਈਜ਼...

ਨਾਜਾਇਜ਼ ਸ਼ਰਾਬ ਮਾਫੀਆ ਦੇ ਖਾਤਮੇ ਲਈ ਗ੍ਰਾਉਂਡ ਜ਼ੀਰੋ ਤੇ ਆਇਆ ਐਕਸਾਈਜ਼ ਵਿਭਾਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਦੇਖਣ ਵਿੱਚ ਆ ਰਿਹਾ ਹੈ ਕਿ ਸੂਬੇ ਅੰਦਰ ਨਾਜਾਇਜ਼ ਸ਼ਰਾਬ ਮਾਫੀਆ ਬਾਜ਼ਾਰ ਤੋਂ ਖਾਲੀ ਬੋਤਲਾਂ ਖਰੀਦਕੇ ਵੱਖ ਵੱਖ ਬ੍ਰਾਂਡਾਂ ਦੀ ਨਕਲੀ ਸ਼ਰਾਬ ਭਰਕੇ ਆਮ ਲੋਕਾਂ ਨੂੰ ਘੱਟ ਰੇਟ ਤੇ ਵੇਚ ਰਹੇ ਹਨ ਜਿਸ ਨਾਲ ਹਾਨੀਕਾਰਕ ਸ਼ਰਾਬ ਪੀਣ ਨਾਲ ਲੋਕਾਂ ਦੀ ਹੋ ਰਹੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ ਪੰਜਾਬ ਸਰਕਾਰ ਅਤੇ ਆਬਕਾਰੀ ਮਹਿਕਮੇ ਨੇ ਇਸ ਗੋਰਖਧੰਧੇ ਨੂੰ ਖਤਮ ਕਰਨ ਲਈ ਅਤੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਨਕਲੀ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਕਪੂਰਥਲਾ ਦੇ ਐਕਸਾਈਜ਼ ਵਿਭਾਗ ਵੱਲੋ ਸਰਚ ਅਭਿਆਨ ਸ਼ੁਰੁ ਕੀਤਾ ਗਿਆ ਹੈ।

Advertisements

ਜਿਸ ਤਹਿਤ ਐਕਸਾਈਜ਼ ਇੰਸਪੈਕਟਰ ਜਤਿੰਦਰ ਪਾਲ ਸਿੰਘ, ਗੋਪਾਲ ਘੇਰਾ ਅਤੇ ਸਿਮਰਨਪ੍ਰੀਤ ਸਿੰਘ ਵੱਲੋਂ ਰੋਜਾਨਾ ਜਿਲੇ ਭਰ ਦੇ ਸਾਰੇ ਸ਼ਹਿਰਾਂ,ਪਿੰਡ -ਪਿੰਡ ਅਤੇ ਹਰ ਗਲੀ ਚ ਕੱਚ ਅਤੇ ਪਲਾਸਟਿਕ ਬੋਤਲਾਂ ਦਾ ਖਾਲੀ ਬਾਰਦਾਨਾ ਨਸ਼ਟ ਕੀਤਾ ਜਾ ਰਿਹਾ ਵਰ੍ਹਾ ਇਸੇ ਲੜੀ ਤਹਿਤ ਵੱਖ ਵੱਖ ਹੋਟਲਾਂ/ਰੈਸਟੋਰੈਂਟਾ ਆਦਿ ਦੀ ਚੈਕਿੰਗ ਕੀਤੀ ਗਈ । ਜਿਸ ਵਿੱਚ ਉਨ੍ਹਾਂ ਈਸਟਵੁੱਡ ਵਿਲੇਜ ਪਿਰਾਮਿਡ, ਸਵਾਗਤ ਅਤੇ ਬਾਬਾ ਚਿਕਨ ਵਿਖੇ ਹਾਰਡ ਬਾਰਾਂ ਦੀ ਜਾਂਚ ਵੀ ਕੀਤੀ ਗਈ ਹੈ ਅਤੇ ਪੈਰਾਡਾਈਜ਼ ਅਹਾਤੇ ਦੇ ਨੇੜੇ ਖਾਲੀ ਬੋਤਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਜਤਿੰਦਰ ਪਾਲ ਸਿੰਘ ਨੇ ਲਾਇਸੈਂਸਧਾਰਕਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਮੈਰਿਜ ਪੈਲੇਸਾਂ/ਬੈਂਕਵੇਟ ਹਾਲਾਂ/ਹਾਰਡ ਬਾਰਾਂ ਵਿੱਚ ਆਯੋਜਿਤ ਪਾਰਟੀਆਂ ਵਿੱਚ ਵਰਤੀਆਂ ਜਾਂਦੀਆਂ ਖਾਲੀ ਸ਼ਰਾਬ ਦੀਆਂ ਬੋਤਲਾਂ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਮਾਮਲਿਆਂ ਵਿੱਚ, ਇਹਨਾਂ ਖਾਲੀ ਬੋਤਲਾਂ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਦੁਬਾਰਾ ਭਰਿਆ ਜਾ ਰਿਹਾ ਹੈ ਅਤੇ ਦੁਬਾਰਾ ਵੇਚਿਆ ਜਾ ਰਿਹਾ ਹੈ।ਇਸ ਨੂੰ ਕੰਟਰੋਲ ਕਰਨ ਲਈ ਲਾਇਸੈਂਸਧਾਰਕਾਂ ਨੂੰ ਆਬਕਾਰੀ ਨੀਤੀ 2025-26 ਵਿੱਚ ਦੱਸੇ ਗਏ ਨਿਯਮਾਂ ਦੇ ਤਹਿਤ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਖਾਲੀ ਬੋਤਲਾਂ ਵਿੱਚ ਭਰੀ ਜਾਂਦੀ ਨਕਲੀ ਸ਼ਰਾਬ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here