Saturday, October 10, 2026
Home Latest ਸ਼ਿਵ ਮੰਦਰ ਬਗੀਚੀ ਵੱਲੋਂ ਜੈਠੇ ਐਤਵਾਰ ਕਰਵਾਇਆ ਗਿਆ ਸੁੰਦਰ ਕਾਂਡ ਦਾ ਪਾਠ 

ਸ਼ਿਵ ਮੰਦਰ ਬਗੀਚੀ ਵੱਲੋਂ ਜੈਠੇ ਐਤਵਾਰ ਕਰਵਾਇਆ ਗਿਆ ਸੁੰਦਰ ਕਾਂਡ ਦਾ ਪਾਠ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਦੇ ਮੁਹੱਲਾ ਲਾਹੌਰੀ ਗੇਟ ਵਿਖੇ ਪੁਰਾਤਨ ਸ਼ਿਵ ਮੰਦਰ ਸਥਾਪਿਤ ਹੈ,ਜਿਸ ਨੂੰ ਸ਼ਿਵ ਮੰਦਿਰ ਬਗੀਚੀ ਦੇ ਨਾ ਨਾਲ ਜਾਣਿਆ ਜਾਦਾ ਹੈ। ਸ਼ਿਵ ਮੰਦਰ ਬਗੀਚੀ ਕਮੇਟੀ ਵੱਲੋਂ  ਜੈਠੇ ਐਤਵਾਰ ਸ਼ਾਮ ਨੂੰ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਇਸ ਚ ਸੰਕੀਰਤਨ ਜਥੇ ਨੇ ਸੰਗਤਾ ਨੂੰ ਸੁੰਦਰ ਕਾਡ ਪਾਠ ਸੁਣਾ ਕੇ ਨਿਹਾਲ ਕੀਤਾ।ਮੰਦਰ ਕਮੇਟੀ ਦੇ ਅਨਿਤ ਜੋਸ਼ੀ ਨੇ ਕਿਹਾ ਕਿ ਜਿੱਥੇ ਵੀ ਸੁੰਦਰ ਕਾਂਡ ਦਾ ਪਾਠ ਕੀਤਾ ਜਾਦਾ ਹੈ, ਉੱਥੇ ਦਾ ਮਾਹੌਲ ਪਵਿੱਤਰ ਤੇ ਭਗਤੀ ਵਾਲਾ ਬਣ ਜਾਦਾ ਹੈ। ਵੱਡੀ ਗਿਣਤੀ ਚ ਹਾਜ਼ਰ ਸੰਗਤ ਵੱਲੋ ਕਰਤਲ ਧੁਨੀ ਦੇ ਨਾਲ-ਨਾਲ ਸੰਗੀਤਕ ਸਾਜ਼ਾ ਨਾਲ ਸੁਰੀਲੀ ਆਵਾਜ਼ ਵਿੱਚ ਰਾਮਚਰਿਤ ਮਾਨਸ ਦਾ ਪਾਠ ਕੀਤਾ ਗਿਆ। ਸੁੰਦਰ ਕਾਡ ਪਾਠ ਸੁਣ ਕੇ ਸੰਗਤ ਸ਼ਰਧਾ ਚ ਲੀਨ ਹੋ ਗਈਆ। ਆਰਤੀ ਉਪਰੰਤ ਪਾਠ ਦੀ ਸਮਾਪਤੀ ਹੋਈ। ਪਿਛਲੇ ਕਈ ਸਾਲਾ ਤੋਂ ਮੰਦਰ ਕਮੇਟੀ ਦੇ ਵਿਹੜੇ ਚ ਪਹਿਲੇ ਸ਼ਨੀਵਾਰ ਨੂੰ ਸੁੰਦਰਕਾਂਡ ਪਾਠ ਕਰਵਾਇਆ ਜਾਦਾ ਹੈ। ਵਰਨਣਯੋਗ ਹੈ ਕਿ ਵਿਰਾਸਤੀ ਸ਼ਹਿਰ ਦੇ ਮੁਹੱਲਾ ਲਾਹੌਰੀ ਗੇਟ ਚ ਪ੍ਰਾਚੀਨ ਸ਼ਿਵ ਮੰਦਰ ਸਥਾਪਿਤ ਹੈ।ਇਸ ਮੰਦਰ ਨੂੰ ਪ੍ਰਾਚੀਨ ਸ਼ਿਵ ਮੰਦਰ ਬਗੀਚੀ ਧਾਮ ਵਜੋਂ ਜਾਣਿਆ ਜਾਦਾ ਹੈ।

Advertisements

ਇਸ ਸ਼ਿਵ ਮੰਦਰ ਵਿਚ ਸ਼ਰਧਾਲੂਆ ਦੀ ਵਿਸ਼ੇਸ਼ ਆਸਥਾ ਹੈ। ਸ਼ਰਧਾਲੂ ਮੰਦਰ ਵਿਚ ਪਹੁੰਚ ਕੇ ਅਰਦਾਸ ਕਰਦੇ ਹਨ ਤੇ ਬਾਬਾ ਭੋਲੇਨਾਥ ਦਾ ਆਸ਼ੀਰਵਾਦ ਲੈਦੇ ਹਨ। ਭੋਲੇ ਬਾਬਾ ਸੱਚੇ ਮਨ ਨਾਲ ਕੀਤੀ ਹਰ ਇੱਛਾ ਪੂਰੀ ਕਰਦੇ ਹਨ। ਮੰਦਰ ਦੀ ਮਾਨਤਾ ਹੋਣ ਕਾਰਨ ਲੋਕ ਦੂਰ-ਦੂਰ ਤੇ ਪਹੁੰਚਦੇ ਹਨ। ਸ਼ਰਧਾਲੂ ਜਲਾਭਿਸ਼ੇਕ ਕਰਦੇ ਹਨ ਤੇ ਪ੍ਰਾਰਥਨਾ ਕਰਦੇ ਹਨ।ਭਗਵਾਨ ਸ਼ਿਵ ਉਨ੍ਹਾ ਦੀਆ ਸਾਰੀਆ ਮਨੋਕਾਮਨਾਵਾਂ ਪੂਰੀਆ ਕਰਦੇ ਹਨ। ਮੰਦਰ ਦੇ ਪਰਿਸਰ ਵਿੱਚ ਕਈ ਦੇਵੀ-ਦੇਵਤਿਆ ਦੀਆ ਮੂਰਤੀਆ ਵੀ ਸਥਾਪਿਤ ਕੀਤੀਆ ਗਈਆ ਹਨ। ਇਸ ਦੌਰਾਨ ਚੰਦਰ ਜੋਸ਼ੀ,ਅਮਰੀਸ਼ ਜੋਸ਼ੀ ਬੌਬੀ ਮਹਿਰਾ, ਰਾਕੇਸ਼ ਟੋਨੀ, ਮੁਕੇਸ਼ ਨੌਨੀ, ਅਰੁਣ ਕੁਮਾਰ, ਰੋਹਿਤ ਵਰਮਾ, ਅਜੈ ਕਨੌਜੀਆ, ਅਸ਼ਵਨੀ ਕੁਮਾਰ, ਰਾਮ ਇਕ਼ਬਾਲ, ਪੰਡਿਤ ਪੀਤਮ ਰਾਮ, ਸਾਹਿਲ, ਗਗਨਦੀਪ, ਭਰਤ, ਗੋਪਾਲ  ਵਿਕਾਸ ਚੌਹਾਨ, ਗੋਡੂ, ਅਜੈ ਮਲਹੋਤਰਾ, ਸਾਹਿਲ, ਮਨੀ, ਮਯੰਕ, ਮਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here