
ਸਮਰਾਲਾ (ਦ ਸਟੈਲਰ ਨਿਊਜ਼)। ਸਮਰਾਲਾ ਦੇ ਪਿੰਡ ਹੈਡੋਂ ਦੇ ਨੌਜ਼ਵਾਨ ਦੀ ਇਟਲੀ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਉਮਰ 25 ਸਾਲਾਂ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਆਪਣੇ ਕੁੱਝ ਦੋਸਤਾਂ ਨਾਲ ਬਰੇਸ਼ੀਆ ਦੇ ਪਾਲਾਸੋਲੋ ਸੂਲ ਔਲੀਉ ਨਜ਼ਦੀਕ ਵਗਦੀ ਨਹਿਰ ਤੇ ਘੁੰਮਣ ਗਿਆ ਸੀ ਤੇ ਉੱਥੇ ਨਹਾਉਂਦੇ ਸਮੇਂ ਅਚਾਨਕ ਉਹ ਨਹਿਰ ਵਿੱਚ ਡੁੱਬ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸੁਖਵਿੰਦਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












