Sunday, October 18, 2026
Home Latest ਛੱਪੜ ‘ਚ ਡੁੱਬਣ ਕਾਰਨ ਦੋ ਮਾਸੂਮ ਭਰਾਵਾਂ ਦੀ ਦਰਦਨਾਕ ਮੌਤ

ਛੱਪੜ ‘ਚ ਡੁੱਬਣ ਕਾਰਨ ਦੋ ਮਾਸੂਮ ਭਰਾਵਾਂ ਦੀ ਦਰਦਨਾਕ ਮੌਤ

ਬਰਨਾਲਾ (ਦ ਸਟੈਲਰ ਨਿਊਜ਼), ਰਿਪੋਰਟ-ਹਰਪ੍ਰੀਤ ਛੰਨਾਂ। ਬਰਨਾਲਾ ਨੇੜਲੇ ਪਿੰਡ ਦਰਾਕਾ ਵਿੱਚ ਉਸ ਸਮੇਂ ਵੱਡੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਛੱਪੜ ਵਿੱਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਜਿਸਦਾ ਪਤਾ ਚੱਲਦੇ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਐਸ.ਸੀ ਪਰਿਵਾਰਾਂ ਨਾਲ ਸੰਬੰਧਤ ਦੋ ਬੱਚੇ ਲਵਪ੍ਰੀਤ ਸਿੰਘ (6) ਪੁੱਤਰ ਸਤਨਾਮ ਸਿੰਘ ਅਤੇ ਨਵਜੋਤ ਸਿੰਘ (7) ਪੁੱਤਰ ਕਾਲਾ ਸਿੰਘ ਵਾਸੀ ਦਰਾਕਾ ਜੋ ਆਪਸ ਚ ਚਚੇਰੇ ਭਰਾ ਸਨ, ਪਿੰਡ ਦੇ ਛੱਪੜ ਨਜ਼ਦੀਕ ਰੋਜ਼ਾਨਾ ਦੀ ਤਰ੍ਹਾਂ ਖੇਡ ਰਹੇ ਸਨ ਕਿ ਅਚਾਨਕ ਛੱਪੜ ਚ ਜਾ ਡਿੱਗੇ।

Advertisements

ਜਿਨਾਂ ਦੇ ਛੱਪੜ ਚ ਡਿੱਗਣ ਦਾ ਪਤਾ ਲੱਗਦੇ ਹੀ ਨਜ਼ਦੀਕੀ ਖੇਡ ਰਹੇ ਹੋਰ ਬੱਚਿਆਂ ਨੇ ਸ਼ੋਰ ਮਚਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ ਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਤੇ ਪੁੱਜੇ, ਜਿਨਾਂ ਬੜੀ ਮਸ਼ੱਕਤ ਬਾਅਦ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ। ਉਹਨਾਂ ਬੱਚਿਆਂ ਨੂੰ ਤੁਰੰਤ ਬੱਚਿਆਂ ਨੂੰ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ। ਇਸ ਦੁੱਖਦਾਈ ਘਟਨਾ ਨੂੰ ਲੈ ਕੇ ਸਾਰੇ ਪਿੰਡ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਉੱਥੇ ਦੋਵੇਂ ਪੁੱਤਾਂ ਦੀ ਦਰਦਨਾਕ ਮੌਤ ਤੋਂ ਬਾਅਦ ਦੋਵੇਂ ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

LEAVE A REPLY

Please enter your comment!
Please enter your name here