
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਚਰਚ ਬਚਾਓ ਮੋਰਚੇ ਦੇ ਸੱਦੇ ‘ਤੇ ਸੂਬੇ ਭਰ ਦੀਆਂ ਪਾਸਟਰ ਐਸੋਸੀਏਸ਼ਨਾਂ,ਈਸਾਈ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਵੱਲੋਂ ਡੀਸੀ ਦਫਤਰ ਕਪੂਰਥਲਾ ਵਿੱਚ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਵਿਖੇ ਵੱਡੀ ਗਿਣਤੀ ਵਿੱਚ ਇਕੱਠ ਕੀਤਾ ਗਿਆ।ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨੇ ਸੱਦਾ ਭੇਜ ਮੀਟਿੰਗ ਦਾ ਪ੍ਰਬੰਧ ਕਰਵਾਇਆ।

ਮੀਟਿੰਗ ਦੌਰਾਨ ਐਸ.ਐਸ.ਪੀ ਕਪੂਰਥਲਾ,ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਹੋਰ ਸੰਬੰਧਿਤ ਅਧਿਕਾਰੀ ਮੌਜੂਦ ਰਹੇ।ਮੀਟਿੰਗ ਲਗਭਗ ਇਕ ਘੰਟੇ ਤੋਂ ਉੱਪਰ ਸਮਾਂ ਚੱਲੀ ਜਿਸ ਵਿੱਚ ਚਰਚ ਤੋਂ ਬਣੇ ਕਲੱਬ ਨਾਲ ਜੁੜੇ ਹਰੇਕ ਪਹਿਲੂ ਨੂੰ ਬੜੇ ਧਿਆਨ ਨਾਲ ਵਿਚਾਰਿਆ ਗਿਆ।
ਮੋਰਚੇ ਦੇ ਆਗੂਆਂ ਵੱਲੋਂ ਚਰਚ ਦੀ ਹੋਂਦ ਸਬੰਧੀ ਅਨੇਕਾਂ ਪੱਖ ਰੱਖੀ ਗਏ।ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰਨ ਮੌਕੇ ਪਾਸਟਰ ਡੈਨੀਅਲ ਕਾਂਗਣਾ, ਪਾਸਟਰ ਜੇ.ਐਨ ਬਾਜਵਾ ਬਿਸ਼ਪ ਅਜੀਜ ਮਸੀਹ,ਬਿਸ਼ਪ ਜੀਐਸ ਗਿੱਲ,ਪਾਸਟਰ ਬਰਨਾਬਾਸ,ਪਾਸਟਰ ਮਲੂਕ,ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਰਿੰਕਲ ਅਜੀਜ,ਪਾਸਟਰ ਸੁਭਾਸ਼ ਬੈਂਸ,ਬਲਦੇਵ ਕਾਸਮਪੁਰੀ ,ਪਾਸਟਰ ਮਨਜੀਤ ਨਕੋਦਰ,ਪਾਸਟਰ ਵਿਲੀਅਮ ਬਿੱਟੂ,ਆਦ ਮੌਜੂਦ ਰਹੇ। ਅੱਜ ਦੇ ਮਸਲੇ ਬਾਰੇ
ਵਧੇਰੇ ਜਾਣਕਾਰੀ ਦਿੰਦਿਆਂ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਮੋਰਚੇ ਵੱਲੋਂ ਅੱਜ ਡੀਸੀ ਚੌਂਕ ਤੋਂ ਡੀਸੀ ਦਫ਼ਤਰ ਤੱਕ ਸ਼ਾਂਤੀ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਪ੍ਰਸ਼ਾਸਨ ਵੱਲੋਂ ਪਹਿਲ ਕਦਮੀ ਕਰਦਿਆਂ ਮੋਰਚੇ ਦੇ ਆਗੂਆਂ ਨੂੰ ਚਰਚ ਦੇ ਮਸਲੇ ਸਬੰਧੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇੱਕ ਹਫਤੇ ਅੰਦਰ ਅੰਦਰ ਕਲੱਬ ਨਾਲ ਜੁੜੇ ਸਬੰਧਤ ਵਿਭਾਗਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਇਸ ਮਸਲੇ ਦਾ ਹੱਲ ਕਰਨ ਦਾ ਯਤਨ ਕਰਨਗੇ।
ਮੀਟਿੰਗ ਦੌਰਾਨ 32 ਸਾਲਾਂ ਤੋਂ ਲੰਬਿਤ ਪਏ ਕਬਰਿਸਤਾਨ ਦੇ ਮਸਲੇ ਤੇ ਵੀ ਖੁੱਲ ਕੇ ਵਿਚਾਰ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਕਬਰਿਸਤਾਨ ਦੇ ਮਸਲੇ ਨੂੰ ਜਲਦ ਕਰਨ ਦੇ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ। ਪਾਸਟਰ ਮਹਿੰਦਰ ਪਾਲ,ਫਿਲਪਸ,ਕਾਰਤਿਕ, ਸ਼ਮਾਉਨ ,ਸੋਨੂ ਮਸੀਹ ਲੱਖਣ,ਪਾਸਟਰ ਸਲੀਮ ਪਾਸਟਰ ਬਲਦੇਵ,ਮਲਕੀਤ ਚੰਦ, ਡੈਨੀਅਲ, ਮਨਦੀਪ ਸਿੰਘ, ਲਵਪ੍ਰੀਤ ਦੂਲੋਵਾਲ,ਜਸਵਿੰਦਰ ਬਿੱਟਾ, ਸਿੰਘ ਪਾਸਟਰ ਆਮੀਨ, ਸੰਤੋਖ ਸਿੰਘ ਸੁਖਵਿੰਦਰ ਮਸੀਹ,ਮੱਖਣ ਸਿੰਘ,ਐਰਿਕ ਰਾਏ ਚੱਕ,ਪਾਸਟਰ ਕਰਤਾਰ, ਪਾਸਟਰ ਤਰਸੇਮ ਹੰਬੋਵਾਲ, ਪਾਸਟਰ ਹਰਬੰਸ ਮਾਂਗੇਵਾਲ ਆਦਿ ਹਾਜਰ ਸਨ।












