Sunday, October 11, 2026
Home Crime ਮੰਦਰ ‘ਚ ਚੋਰੀ ਅਤੇ ਬੇਅਦਬੀ ਕਰਨ ਵਾਲੇ ਦੋ ਆਰੋਪੀ ਕਾਬੂ

ਮੰਦਰ ‘ਚ ਚੋਰੀ ਅਤੇ ਬੇਅਦਬੀ ਕਰਨ ਵਾਲੇ ਦੋ ਆਰੋਪੀ ਕਾਬੂ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੱਤਪਾਲ ਸ਼ਰਮਾ ਅਤੇ, ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼ਤੀਸ ਕੁਮਾਰ ਦੀ ਨਿਗਰਾਨੀ ਹੇਠ, ਇੰਸਪੈਕਟਰ ਗੁਰਪ੍ਰੀਤ ਕੌਰ, ਮੁੱਖ ਅਧਿਕਾਰੀ ਥਾਣਾ ਸਿਟੀ-2 ਮਾਲੇਰਕੋਟਲਾ ਅਤੇ ਉਹਨਾਂ ਦੀ ਟੀਮ ਨੇ ਮੁਕੱਦਮਾ ਨੰਬਰ 200 ਮਿਤੀ 05.08.2025 ਅਧੀਨ ਬੀ.ਐਨ.ਐਸ. ਦੀਆਂ ਧਾਰਾਵਾਂ 298, 305, 331(4), 317(2) ਵਿੱਚ ਦਰਜ ਦੋ ਨਾਮਲੂਮ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਮੁਹੰਮਦ ਅਜਹਰ ਉਰਫ਼ ਚਿੱਟਾ ਪੁੱਤਰ ਮੁਹੰਮਦ ਅਸਰਫ਼ ਉਰਫ਼ ਭੋਲਾ ਵਾਸੀ ਛੋਟਾ ਚੌਂਕ, ਮਹੱਲਾ ਧੋਬੀਆਂ ਵਾਲਾ, ਮਾਲੇਰਕੋਟਲਾ ਅਤੇ ਮੁਹੰਮਦ ਸੁਹੇਲ ਉਰਫ਼ ਨੱਟੂ ਪੁੱਤਰ ਮੁਹੰਮਦ ਨਾਸਰ ਵਾਸੀ ਤੇਲੀਆ ਬਜ਼ਾਰ, ਜੱਟਪੁਰਾ ਮਹੱਲਾ, ਵਧੇਰੇ ਜਾਣਕਾਰੀ ਸਾਂਝੀ ਕਰਦਿਆ ਐਸ.ਐਸ.ਪੀ ਨੇ ਦੱਸਿਆ  ਕਿ ਇਨ੍ਹਾਂ ਦੋਸੀਆਨ ਵੱਲੋਂ ਮਿਤੀ 04/05.08.2025 ਦੀ ਦਰਮਿਆਨੀ ਰਾਤ ਨੂੰ ਸ੍ਰੀ ਪਾਰਸ ਇਥ ਜੈਨ ਸੇਤਾਂਵਰ ਮੰਦਿਰ ਪੁਰਾਣਾ ਚਮੜਾ ਬਜਾਰ (ਸਦਰ ਬਜਾਰ) ਮਲੇਰਕੋਟਲਾ ਵਿਖੇ ਦਾਨ ਪੇਟੀ ਤੋੜ ਕੇ ਉਸ ਵਿੱਚੋਂ ਨਗਦੀ, ਪੰਜ ਛੋਟੇ ਗੱਲੇ ਸਮੇਤ ਨਗਦੀ, ਅਲਮਾਰੀ ਤੋੜ ਕੇ ਚਾਂਦੀ ਦੇ ਗਹਿਣੇ ਅਤੇ ਅਲਮਾਰੀ ਵਿੱਚ ਰੱਖੇ 03 ਧਾਰਮਿਕ ਗ੍ਰੰਥ ਚੋਰੀ ਕਰ ਲਏ ਸਨ, ਇਸ ਤੋਂ ਇਲਾਵਾ ਮੂਰਤੀਆਂ ਦੀ ਬੇਅਦਬੀ ਕੀਤੀ ਗਈ ਅਤੇ ਮੰਦਰ ਦੇ ਸਮਾਨ ਦੀ ਭੰਨ ਤੋੜ ਕੀਤੀ ਗਈ ਸੀ।

Advertisements

ਤਫਤੀਸ ਦੌਰਾਨ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸੀ.ਸੀ.ਟੀ.ਵੀ ਕੈਮਰਿਆ ਨੂੰ ਚੈੱਕ ਕੀਤਾ ਗਿਆ ਅਤੇ ਟੈਕਨੀਕਲ ਤੌਰ ਪਰ ਤਫਤੀਸ ਅਮਲ ਵਿੱਚ ਲਿਆਉਂਦੇ ਹੋਏ ਦੋਸੀਆਨ ਨੂੰ ਉਕਤਾਨ ਨੂੰ ਟਰੇਸ ਕਰਕੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਦੋਸੀਆਨ ਵੱਲੋਂ ਮੰਦਰ ਵਿੱਚੋਂ ਚੋਰੀ ਕੀਤੇ 05 ਸਟੀਲ ਗੱਲੇ ਸਮੇਤ ਜਿੰਦਰੇ, 12000/- ਰੁਪੈ, 20 ਚਾਂਦੀ ਦੇ ਛੋਟੇ ਸਿੱਕੇ, 01 ਚਾਂਦੀ ਦਾ ਵੱਡਾ ਸਿੱਕਾ, 08 ਚਾਂਦੀ ਦੇ ਛੋਟੇ ਗਲਾਸ, ਗੱਲਾ ਤੋੜਨ ਲਈ ਵਰਤੀਆਂ 03 ਸੈਣੀਆ, ਇੱਕ ਰੈਂਚ ਲੋਹਾ, ਇੱਕ ਪੇਚਕਸ, ਬ੍ਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ 317(2) BNS ਦਾ ਵਾਧਾ ਕੀਤਾ ਗਿਆ। ਦੋਸੀਆਨ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿੰਨਾਂ ਦੀ ਪੁੱਛਗਿੱਛ ਤੋਂ ਚੋਰੀ ਦੀ ਹੋਰ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਿਕਰਯੋਗ ਹੈ ਕਿ ਦੋਸੀਆਨ ਉਕਤਾਨ ਪਹਿਲਾਂ ਵੀ ਚੋਰੀ ਕਰਨ ਦੇ ਆਦੀ ਵਿਅਕਤੀ ਹਨ, ਜਿੰਨਾਂ ਖਿਲਾਫ ਨਿਮਨਲਿਖਤ ਅਨੁਸਾਰ ਮੁਕੱਦਮੇ ਦਰਜ ਹੋਣੇ ਪਾਏ ਗਏ ਹਨ।

LEAVE A REPLY

Please enter your comment!
Please enter your name here