
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਪੀ.ਡੀ.ਆਰੀਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਹਾਦਰਪੁਰ ਚੌਂਕ, ਹੁਸ਼ਿਆਰਪੁਰ ਦੇ ਪ੍ਰਧਾਨ ਟਿਮਾਟਨੀ ਆਹਲੂਵਾਲੀਆ ਦੀ ਅਗਵਾਈ ਵਿੱਚ ਦੇਸ਼ ਦੀ ਅਜ਼ਾਦੀ ਦਾ 78ਵਾਂ ਅਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਹਿਲਾ ਉਦਯੋਗਪਤੀ ਰੋਟੇਰੀਅਨ ਸਨੇਹ ਜੈਨ ਸ਼ਾਮਿਲ ਹੋਏ।

ਇਸ ਸਮਾਰੋਹ ਵਿੱਚ ਰੋਟਰੀ ਕਲੱਬ ਵੱਲੋਂ ਰੋਟੇਰੀਅਨ ਪੂਰਵ ਜ਼ਿਲ੍ਹਾ ਗਵਰਨਰ ਸੁਰਿੰਦਰ ਵਿਜ, ਜੀ. ਐਸ. ਬਾਵਾ, ਟਿਮਾਟਨੀ ਆਹਲੂਵਾਲੀਆ, ਪ੍ਰੋਜੈਕਟ ਚੇਅਰਮੈਨ ਰਜਿੰਦਰ ਮੌਦਗਿਲ, ਯੋਗੇਸ਼ ਚੰਦਰ, ਰਵੀ ਜੈਨ, ਅਸ਼ੋਕ ਜੈਨ, ਸੰਜੀਵ ਕੁਮਾਰ, ਚੰਦਨ ਸਰੀਨ, ਨੀਨਾ ਜੈਨ, ਤਰਨਜੀਤ ਕੌਰ, ਨਰੇਸ਼ ਜੈਨ, ਅਤੇ ਸਮੂਹ ਸਕੂਲ ਸਟਾਫ, ਸਕੂਲ ਮੈਨੇਜਮੈਂਟ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸਭ ਤੋਂ ਪਹਿਲਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਦੇਸ਼ ਭਗਤੀ ਦੇ ਨਾਰੇ ਲਗਾਏ। ਇਸ ਉਪਰੰਤ ਸਟੇਜ ਸਕੱਤਰ ਜੀ.ਐਸ. ਬਾਵਾ ਨੇ ਆਏ ਹੋਏ ਮਹਿਮਾਨਾਂ ਦੀ ਅਤੇ ਰੋਟੇਰੀਅਨ ਦੀ ਜਾਣ-ਪਛਾਣ ਕਰਵਾਈ ਅਤੇ ਮੁੱਖ ਮਹਿਮਾਨ ਨੂੰ ਗੁਲਦਸਤਾ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ। ਰੋਟਰੀ ਕਲੱਬ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਨ ਲਈ ਸਨੇਹ ਜੈਨ ਅਤੇ ਟਿਮਾਟਨੀ ਆਹਲੂਵਾਲੀਆਂ ਅੱਗੇ ਆਏ ਅਤੇ ਉਹਨਾ ਨੇ ਦੇਸ਼ ਦੀ ਅਜ਼ਾਦੀ ਦਾ ਮਹੱਤਵ ਸਮਝਾਇਆ ਅਤੇ ਦੱਸਿਆ ਕਿ ਜਿਹਨਾ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹਨਾ ਦੇ ਕਾਰਨ ਹੀ ਅਸੀਂ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ।
ਇਸ ਤੋਂ ਬਾਅਦ ਮੁੱਖ ਮਹਿਮਾਨ ਮੈਡਮ ਸਨੇਹ ਜੈਨ ਨੇ ਬੱਚਿਆ ਨੂੰ ਅਜ਼ਾਦੀ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੀ ਸਫ਼ਾਈ ਦੀ ਹਰ ਬੱਚੇ ਦੀ ਜਿੰਮੇਵਾਰੀ ਹੈ ਇਸ ਲਈ ਕਲਾਸ, ਬਾਥਰੂਮ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣਾ ਹੈ ਅਤੇ ਸਕੂਲ ਵਿੱਚ ਪਾਣੀ ਨੂੰ ਬਚਾ ਕੇ ਰੱਖਣਾ ਹੈ। ਇਸ ਦੇ ਨਾਲ ਹੀ ਉਹਨਾ ਨੇ ਕਿਹਾ ਕਿ ਸਾਰੇ ਬੱਚੇ ਇੱਕ ਇੱਕ ਪੌਦਾ ਚਾਹੇ ਛਾਂ ਦਾਰ ਹੋਵੇ, ਚਾਹੇ ਫੱਲਦਾਰ, ਚਾਹੇ ਹਰਬਲ ਹੋਵੇ ਜ਼ਰੂਰ ਲਗਾ ਕੇ ਉਸ ਬਾਰੇ ਆਪਣੇ ਅਧਿਆਪਕਾਂ ਕੋਲ ਆਪਣਾ ਨਾਮ ਲਿਖਵਾਉਣ । ਇਸ ਮੌਕੇ ਤੇ ਪ੍ਰੋਜੈਕਟ ਚੇਅਰਮੈਨ ਰਜਿੰਦਰ ਮੌਦਗਿਲ ਨੇ ਕਿਹਾ ਕਿ ਸਕੂਲ ਬੱਚਿਆਂ ਨੂੰ ਜਿੰਨੇ ਵੀ ਪੌਦੇ ਚਾਹੀਦੇ ਹਨ ਉਹਨਾਂ ਦਾ ਰੋਟਰੀ ਕਲੱਬ ਬੰਦੋਬਸਤ ਕਰੇਗੀ। ਇਸ ਤੋਂ ਉਪਰੰਤ ਰੰਗਾਂਰੰਗ ਪ੍ਰੋਗਰਾਮ ਵਿਚ ਆਪਣੀਆਂ ਆਇਟਮਾਂ ਪੇਸ ਕਰਨ ਵਾਲੇ ਬੱਚਿਆਂ ਨੂੰ ਇਨਾਮ, ਲੱਡੂ ਅਤੇ ਫ਼ਲ ਵੰਡੇ ਗਏ।












