Tuesday, October 13, 2026
Home National ਆਈਈਡੀ ਬੰਬ ਧਮਾਕੇ ਕਾਰਣ ਵਾਪਰਿਆ ਹਾਦਸਾ, 1 ਜਵਾਨ ਸ਼ਹੀਦ

ਆਈਈਡੀ ਬੰਬ ਧਮਾਕੇ ਕਾਰਣ ਵਾਪਰਿਆ ਹਾਦਸਾ, 1 ਜਵਾਨ ਸ਼ਹੀਦ

ਬੀਜਾਪੁਰ (ਦ ਸਟੈਲਰ ਨਿਊਜ)। ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਆਈਈਡੀ ਬੰਮ ਬਲਾਸਟ ਦਾ ਮਾਮਲਾ ਸਾਹਮਣੇ ਆਇਆ । ਇਸ ਹਮਲੇ ਦੇ ਦੌਰਾਨ ਡੀਆਰਜੀ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਕਈ ਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕੱਲ ਸਵੇਰੇ ਡੀਆਰਜੀ ਟੀਮ ਬੀਜਾਪੁਰ ਦੇ ਨੈਸ਼ਨਲ ਪਾਰਕ ਵਿਖੇ ਨਕਸਲ ਵਿਰੋਧੀ ਕਾਰਵਾਈ ‘ ਤੇ ਸਰਚ ਆਪ੍ਰੇਸ਼ਨ ਲਈ ਨਿਕਲੀ ਸੀ।

Advertisements

ਜਿਸ ਦੌਰਾਨ ਅਗਲੇ ਦਿਨ ਸਵੇਰੇ ਇਹ ਬੰਬ ਧਮਾਕਾ ਭੋਪਾਲਪਟਨਮ ਖੇਤਰ ਦੇ ਉਲੂਰ ਦੇ ਜੰਗਲ ਵਿੱਚ ਹੋਇਆ।ਜਾਣਕਾਰੀ ਦੇ ਅਨੁਸਾਰ ਜ਼ਖਮੀ ਜਵਾਨਾ ਨੰੂੰ ਜਗਦਲਪੁਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਸੈਨਿਕਾ ਦੀ ਹਾਲਤ ਵਿੱਚ ਹੁਣ ਸੁਧਾਰ ਆ ਗਿਆ ਹੈ।

LEAVE A REPLY

Please enter your comment!
Please enter your name here