
ਚੰਬਾ (ਦ ਸਟੈਲਰ ਨਿਊਜ਼)। ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਹੁਤ ਸਾਰੇ ਹਾਦਸੇ ਹੋ ਰਹੇ ਹਨ, ਜਿਸ ਕਾਰਣ ਬਹੁਤ ਲੋਕਾਂ ਨੂੰ ਜਾਨ ਤੋੰ ਹੱਥ ਥੋਣਾ ਪਿਆ ਹੈ ਅਤੇ ਅਹ ਹਾਦਸੇ ਰੁਕਣ ਦਾ ਨਾਮ ਨਹੀੰ ਲੈ ਰਹੀ ਹਨ। ਤਾਜਾ ਜਾਣਕਾਰੀ ਅਨੁਸਾਰ ਮਨੀਮਾਹੇਸ਼ ਗਏ ਹੁਸ਼ਿਆਰਪੁਰ ਤੇ ਦੀਨਾਨਗਰ ਦੇ 2 ਨੌਜਵਾਨਾ ਦੀ ਮੌਤ ਚੰਬਾ ਜ਼ਿਲੇ ਨੇੜੇ ਲੈਂਡ ਸਲਾਇਡਿਂਗ ਹੋਣ ਕਾਰਣ ਹੋ ਗਈ।

ਮ੍ਰਿਤਕਾ ਵਿੱਚੋ ਇਕ ਦੀ ਪਹਿਚਾਣ ਸ਼ਰਵਣ ਸਿੰਘ ਕਾਲੀ (38) ਵਾਸੀ ਪਿੰਡ ਡੱਲੇਵਾਲ, ਤਹਸੀਲ ਮੁਕੇਰਿਆਂ, ਹੁਸ਼ਿਆਰਪੁਰ ਵੱਜੋੰ ਹੋਈ ਹੈ ਅਤੇ ਦੂਜਾ ਮ੍ਰਿਤਕ ਗੁਰਦਾਸਪੁਰ ਦੇ ਦੀਨਾਨਗਰ ਦਾ ਵਸਨੀਕ ਸੀ।












