Thursday, October 29, 2026
Home National ਬੀਬੀਏ ਦੀ ਵਿਦਿਆਰਥਣ ਤੇ ਆਵਾਰਾ ਕੁੱਤਿਆਂ ਨੇ ਕੀਤਾ ਹਮਲਾ, ਲੱਗੇ 17 ਟਾਂਕੇ

ਬੀਬੀਏ ਦੀ ਵਿਦਿਆਰਥਣ ਤੇ ਆਵਾਰਾ ਕੁੱਤਿਆਂ ਨੇ ਕੀਤਾ ਹਮਲਾ, ਲੱਗੇ 17 ਟਾਂਕੇ

ਕਾਨਪੁਰ( ਦ ਸਟੈਲਰ ਨਿਊਜ਼)। ਬੀਤੇ ਦਿਨ ਕਾਨਪੁਰ ਦੇ ਸ਼ਿਆਮ ਨਗਰ ਵਿਖੇ ਆਵਾਰਾ ਕੁੱਤਿਆਂ ਨੇ ਇੱਕ ਬੀਬੀਏ ਦੀ ਵਿਦਿਆਥਣ ਤੇ ਹਮਲੇ ਕਰ ਦਿੱਤਾ। ਜਿਸ ਕਾਰਨ ੳਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

Advertisements

ਜਾਣਕਾਰੀ ਮੁਤਾਬਕ ਲੜਕੀ ਦਾ ਨਾਮ ਵੈਸ਼ਨਵੀ ਸਾਹੂ ਹੈ ਜੋ ਕਿ ਬੀਬੀਏ ਦੇ ਅੰਤਿਮ ਸਾਲ ਦੀ ਵਿਦਿਆਰਥਣ ਹੈ। ਉਹ 2 ਦਿਨ ਪਹਿਲਾ ਕਾਲਜ਼ ਤੋਂ ਆਪਣੇ ਘਰ ਵਾਪਸ ਆ ਰਹੀ ਸੀ। ਰਸਤੇ ਵਿਚ ਆਵਾਰਾ ਕੁੱਤਿਆਂ ਅਤੇ ਬਾਂਦਰਾਂ ਦਾ ਇੱਕ ਝੁੱਡ ਆਪਸ ਵਿੱਚ ਲੜ ਰਿਹਾ ਸੀ। ਇਸ ਦੌਰਾਨ ਤਿੰਨ ਕੁੱਤਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸਦੇ ਮੂੰਹ ਅਤੇ ਨੱਕ ਦੇ ਨਾਲ-ਨਾਲ ਸਰੀਰ ਤੇ ਹੋਰ ਥਾਂਵਾਂ ਤੇ ਨੋਚਿਆ, ਜਿਸ ਦੌਰਾਨ ਉਹ ਖੂਨ ਨਾਲ ਲੱਥਪੱਥ ਹੋ ਗਈ। ਲੋਕ ਉਸਦੀ ਚੀਕਾਂ ਸੁਣ ਕੇ ਘਰ ਤੋਂ ਬਾਹਰ ਆ ਗਏ ਅਤੇ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੇ ਗੱਲ੍ਹ ਅਤੇ ਨੱਕ ਤੇ 17 ਟਾਂਕੇ ਲਗਾਏ ਗਏ। ਡਾਕਟਰਾਂ ਅਨੁਸਾਰ ਉਸਦੀ ਹਾਲਤ ਵਿਚ ਸੁਧਾਰ ਆ ਰਿਹਾ ਹੈ।

LEAVE A REPLY

Please enter your comment!
Please enter your name here