
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਜ਼ਿਲ੍ਹਾ ਤਰਨ ਤਾਰਨ ਵਿਖੇ ਐੱਸਬੀਡੀ ਸਿਵਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਇਨਚਾਰਜ ਅੰਗਰੇਜ਼ ਦੀ ਅਗਵਾਈ ਹੇਠ ਮੀਟਿੰਗ ਹੋਈ! ਜਿਸ ਵਿਚ ਮੁੱਖ ਮਹਿਮਾਨ ਐੱਸਬੀਡੀ ਸਿਵਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਸਟੇਟ ਡਾਇਰੈਕਟਰ ਰਣਜੀਤ ਸਿੰਘ ਸੰਧੂ ਜੀ,ਜੁਆਇੰਟ ਡਾਇਰੈਕਟਰ ਗੁਰਮੀਤ ਸਿੰਘ ਸੰਧੂ ਜੀ,ਐੱਸਸੀ,ਐੱਸਟੀ, ਡਾਇਰੈਕਟਰ ਅਵਤਾਰ ਸਿੰਘ ਘਰਿੰਡਾ ਜੀ,ਵੂਮੈਨ ਸੈੱਲ ਦੇ ਡਾਇਰੈਕਟਰ ਮੈਡਮ ਚਰਨਜੀਤ ਕੌਰ ਜੀ ਵੇਰਕਾ ਟੀਮ ਨਾਲ ਪੰਹੁਚੇ!ਇਸ ਮੀਟਿੰਗ ਵਿੱਚ ਵੱਖ ਵੱਖ ਥਾਵਾਂ ਤੋਂ ਆਏ ਸਪੈਸ਼ਲ ਅਫਸਰ,ਵੂਮੈਨ ਅਫਸਰ,ਜ਼ਿਲ੍ਹਾ ਇੰਚਾਰਜਾਂ ਤੇ ਜ਼ਿਲ੍ਹਾ ਅਫਸਰਾਂ ਹਿੱਸਾ ਲਿਆ!ਜਿਸ ਵਿੱਚ ਸਮਾਜ ਦੀ ਭਲਾਈ ਲਈ ਵਿਸ਼ੇਸ਼ ਚਰਚਾ ਕੀਤੀ ਗਈ!ਇਸ ਮੀਟਿੰਗ ਵਿੱਚ ਸਟੇਟ ਟੀਮ ਨੇ ਸਾਰਿਆਂ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਤੇ ਨਸ਼ੇ ਖਿਲਾਫ,ਗੈਂਗਸਟਰਵਾਦ ਖਿਲਾਫ, ਭਰੂਣ ਹੱਤਿਆ ਖਿਲਾਫ,ਬਾਲ ਮਜ਼ਦੂਰੀ ਖਿਲਾਫ,ਧੱਕੇਸ਼ਾਹੀਆਂ ਸਾਹੀਆ ਖਿਲਾਫ, ਔਰਤਾਂ ਦੇ ਹੱਕਾਂ ਅਤੇ ਹੋਰ ਲੋਕ ਭਲਾਈ ਸਮਾਜ ਸੇਵਾ ਕੰਮ ਕਰਨ ਲਈ ਦੱਸਿਆ!

ਇਸ ਮੌਕੇ ਤੇ ਸਟੇਟ ਟੀਮ ਨੇ ਕਿਹਾ ਕਿ ਐੱਸਬੀਡੀ ਸਿਵਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗੀ!ਇਸ ਮੀਟਿੰਗ ਵਿੱਚ ਕਾਫੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਸਪੈਸ਼ਲ ਅਫਸਰ ਹਰਿੰਦਰਪਾਲ ਸਿੰਘ, ਸੁਖਦੇਵ ਸਿੰਘ,ਜਸਵਿੰਦਰ ਸਿੰਘ, ਅਜੀਤ ਸਿੰਘ, ਸੰਦੀਪ ਕੁਮਾਰ ਉੱਪਲ,ਹੀਰਾ ਸਿੰਘ,ਗੁਰਭੇਜ ਸਿੰਘ,ਵਿੱਕੀ ਮਹਿਤਾ ,ਸੁਖਦੇਵ ਸਿੰਘ,ਕਰਨਜੀਤ ਸ਼ਰਮਾ,ਮਨਪ੍ਰੀਤ ਸਿੰਘ,ਰਣਜੀਤ ਸਿੰਘ,ਹਰਵਿੰਦਰ ਸਹੋਤਾ,ਗੁਰਪ੍ਰੀਤ ਸਿੰਘ,ਹਰਵਿੰਦਰ ਸਿੰਘ,ਅਮੋਲਕ ਸਿੰਘ,ਲਾਲ ਸਿੰਘ,ਐੱਸਸੀ/ਐੱਸਟੀ ਜ਼ਿਲ੍ਹਾ ਇੰਚਾਰਜ ਅੰਮ੍ਰਿਤਸਰ ਧਰਮਿੰਦਰ ਸਿੰਘ, ਡਿਪਟੀ ਇੰਚਾਰਜ ਤਰਨਤਾਰਨ ਮੁਖਤਿਆਰ ਸਿੰਘ,ਵੂਮੈਨ ਅਫਸਰ ਮੈਡਮ ਬਲਵਿੰਦਰ ਕੌਰ,ਜ਼ਿਲ੍ਹਾ ਅਫਸਰ ਮਲਕੀਤ ਸਿੰਘ, ਜ਼ਿਲ੍ਹਾ ਅਫਸਰ ਸ਼ੇਰ ਸਿੰਘ ਆਦਿ ਹਾਜ਼ਰ ਸਨ












