Tuesday, October 13, 2026
Home Crime ਰਿਵਾਲਵਰ ਨਾਲ ਰੀਲ ਬਣਾਉਂਦੇ ਸਮੇਂ ਚੱਲੀ ਗੋਲੀ, ਨੌਜਵਾਨ ਦੀ ਮੌਤ

ਰਿਵਾਲਵਰ ਨਾਲ ਰੀਲ ਬਣਾਉਂਦੇ ਸਮੇਂ ਚੱਲੀ ਗੋਲੀ, ਨੌਜਵਾਨ ਦੀ ਮੌਤ

ਮੋਹਾਲੀ (ਦ ਸਟੈਲਰ ਨਿਊਜ਼)। ਬਨੂੜ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਜੰਗਪੁਰਾ ਵਿੱਚ 15 ਸਾਲਾਂ ਨਾਲਾਬਗ ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਿੰਸਪਾਲ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸ ਲਾਇਸੈਂਸੀ ਰਿਵਾਲਵਰ ਨਾਲ ਰੀਲ ਬਣਾ ਰਿਹਾ ਸੀ ਕਿ ਅਚਾਨਕ ਰਿਵਾਲਵਰ ਵਿੱਚੋਂ ਗੋਲੀ ਚੱਲ ਪਈ, ਜਿਸ ਕਾਰਨ ਪ੍ਰਿੰਸ ਦੀ ਮੌਤ ਹੋ ਗਈ।

Advertisements

ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਪਿੰਡ ਜਾਂਸਲੇ ਆਇਆ ਹੋਇਆ ਸੀ। 11 ਦੋਸਤ ਇਕੱਠੇ ਬੈਠ ਕੇ ਖੇਡ ਰਹੇ ਸਨ। ਉਸ ਦੇ ਦੋਸਤ ਦੇ ਪਿਤਾ ਕੋਲ ਘਰ ਲਾਇਸੈਂਸੀ ਪਿਸਤੌਲ ਸੀ, ਪਰ ਪਿਤਾ ਘਰ ਨਹੀਂ ਸੀ। ਉਹ ਸਾਰੇ ਉਸ ਪਿਸਤੌਲ ਨਾਲ ਖੇਡ ਰਹੇ ਸਨ ਕਿ ਅਚਾਨਕ ਪ੍ਰਿੰਸ ਦੇ ਸਿਰ ਵਿੱਚੋਂ ਗੋਲੀ ਲੰਘ ਗਈ। ਉਸ ਨੂੰ ਤੁਰੰਤ ਗਿਆਨ ਸਾਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here