
ਆਸਟ੍ਰੇਲੀਆ (ਦ ਸਟੈਲਰ ਨਿਊਜ਼)। ਆਸਟਰੇਲੀਆ ਤੋਂ ਸੋਸ਼ਲ ਮੀਡੀਆ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਦਸੰਬਰ ਮਹੀਨੇ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਾਗੂ ਹੋਣ ਵਾਲੀ ਹੈ। ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਦੁਨੀਆ ਵਿੱਚ ਪਹਿਲੀ ਵਾਰ ਲੱਗ ਰਹੀ ਅਜਿਹੀ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਕ ਆਸਟਰੇਲੀਆ ਦੀ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ, ਜਿਸ ਨੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਸੀ ਅਤੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਜੇ ਪਲੇਟਫਾਰਮ ਹਰ ਕਿਸੇ ਦੀ ਉਮਰ ਦੀ ਦੁਬਾਰਾ ਪੁਸ਼ਟੀ ਕਰਨ ਤਾਂ ਇਹ ਗੈਰ-ਵਾਜਬ ਹੋਵੇਗਾ। ਉਨ੍ਹਾਂ ਦੇ ਸ਼ਬਦ ‘ਦੁਬਾਰਾ ਪੁਸ਼ਟੀ’ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਲੇਟਫਾਰਮਾਂ ਕੋਲ ਆਮ ਤੌਰ ’ਤੇ ਪਹਿਲਾਂ ਹੀ ਇਹ ਪਤਾ ਲਾਉਣ ਲਈ ਲੋੜੀਂਦਾ ਡੇਟਾ ਹੁੰਦਾ ਹੈ ਕਿ ਵਰਤੋਂਕਾਰ 16 ਸਾਲ ਤੋਂ ਵੱਧ ਉਮਰ ਦਾ ਹੈ।












