
ਗੁਰਖਪੁਰ(ਦ ਸਟੈਲਰ ਨਿਊਜ਼)। ਪਸ਼ੂ ਤਸਕਰਾਂ ਵੱਲੋਂ ਇੱਕ ਨੌਜਵਾਨ ਦੀ ਕਤਲ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਲਾਪਰਵਾਹੀ ਕਰਨ ਕਾਰਨ ਪਿਪਰਾਈਚ ਥਾਣੇ ਦੀ ਸਥਾਨਕ ਚੌਕੀ ਅਤੇ ਜੰਗਲ ਦੂਸ਼ਣ ਚੌਕੀ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗੋਰਖਪੁਰ ਵਿੱਚ ਗਉ ਤਸਕਰਾਂ ਵੱਲੋਂ 19 ਸਾਲ ਦੇ ਦੀਪਕ ਦੀ ਬੇਰਹਮੀ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ ਏ.ਡੀ.ਜੀ. ਲਾਅ ਐਂਡ ਆਰਡਰ ਅਮਿਤਾਭ ਯਸ਼ ਗੋਰਖਪੁਰ ਪਹੁੰਚੇ। ਪੁਲਿਸ ਦਾ ਦਾਅਵਾ ਹੈ ਕਿ ਦੀਪਕ ਨੂੰ ਗੋਲੀ ਨਹੀਂ ਲੱਗੀ, ਸਗੋਂ ਉਸਦੀ ਮੌਤ ਸਿਰ ‘ਤੇ ਚੋਟ ਲੱਗਣ ਨਾਲ ਹੋਈ ਹੈ। ਜਦਕਿ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਪਸ਼ੂ ਤਸਕਰਾਂ ਨੇ ਉਸਦੇ ਮੂੰਹ ਵਿੱਚ ਗੋਲੀ ਮਾਰੀ ਸੀ।

ਦੀਪਕ ਦੇ ਚਾਚਾ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਉਹ ਕੱਲ੍ਹ ਰਾਤ ਦੀਪਕ ਨਾਲ ਹੀ ਸਨ। ਦੋ ਗੱਡੀਆਂ ਵਿੱਚ ਆਏ ਪਸ਼ੂ ਤਸਕਰਾਂ ਨੇ ਸ਼ੋਰ ਕਰਨ ‘ਤੇ ਉਨ੍ਹਾਂ ਉੱਤੇ ਪਿਸਤੌਲ ਤਾਣ ਦਿੱਤੀ। ਉਹ ਦੌੜਕੇ ਨਹਿਰ ਵੱਲ ਚਲੇ ਗਿਆ। ਤਸਕਰਾਂ ਦੀ ਇੱਕ ਗੱਡੀ ਚਿਕੜ ਵਿੱਚ ਫਸ ਗਈ ਤਾਂ ਉਹ ਦੀਪਕ ਨੂੰ ਲੈ ਕੇ ਦੂਜੀ ਗੱਡੀ ਨਾਲ ਭੱਜ ਗਏ। ਲਗਭਗ ਦੋ ਘੰਟੇ ਬਾਅਦ ਉਸਦੀ ਲਾਸ਼ ਬਰਾਮਦ ਹੋਈ।












