Saturday, October 31, 2026
Home Chandigarh ਬੱਚਿਆ ਨੇ ਆਪਣੇ ਦਾਦਾ ਦਾਦੀ ਨੂੰ ਪੜਾਉਣ ਦਾ ਕੀਤਾ ਪ੍ਰਣ

ਬੱਚਿਆ ਨੇ ਆਪਣੇ ਦਾਦਾ ਦਾਦੀ ਨੂੰ ਪੜਾਉਣ ਦਾ ਕੀਤਾ ਪ੍ਰਣ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿਚ ਐਤਵਾਰ ਨੂੰ ਉਸ ਵੇਲੇ ਇਕ ਦਿਲ ਨੂੰ ਛੂਹ ਲੈਣ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਬੱਚੇ ਆਪਣੇ ਦਾਦੇ-ਦਾਦੀਆਂ ਨੂੰ ਲੈ ਸਕੂਲ ਆਏ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਆਪਣਾ ਨਾਮ ਲਿਖਣਾ, ਜੋੜ, ਘਟਾਓ ਸਿਖਾਉਣ ਦੇ ਨਾਲ-ਨਾਲ ਪ੍ਰੀਖਿਆ ਦੀ ਤਿਆਰੀ ਵੀ ਕਰਵਾਈ। ਕੁੱਝ ਬੱਚਿਆਂ ਨੇ ਤਾਂ ਆਪਣੇ ਦਾਦੇ-ਦਾਦੀਆਂ ਨੂੰ ਕਿਹਾ ਕਿ ਚੰਗੇ ਨੰਬਰ ਲਿਆਓ, ਸ਼ਾਮ ਨੂੰ ਪਾਰਟੀ ਅਸੀਂ ਦਿਆਂਗੇ।

Advertisements


ਚੰਡੀਗੜ੍ਹ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ’ਚ ਐਤਵਾਰ ਨੂੰ ਨਵਭਾਰਤ ਸਾਖਰਤਾ ਪ੍ਰੋਗਰਾਮ ਦੇ ਤਹਿਤ ਇਕ ਪ੍ਰੀਖਿਆ ਕਰਵਾਈ ਗਈ ਸੀ। ਜਿਸ ਦਾ ਮੁੱਖ ਮਕਸਦ ਬੱਚਿਆਂ ਦੇ ਬਜ਼ੁਰਗ ਮਾਪਿਆਂ ਨੂੰ ਮੁੱਢਲੀ ਸਾਖਰਤਾ ਤੋਂ ਜਾਣੂ ਕਰਵਾਉਣਾ ਸੀ। 15300 ਮਾਪਿਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਇਆ ਗਿਆ ਸੀ ਜਦਕਿ 14800 ਬਜ਼ੁਰਗਾਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ। ਇਹ ਕੇਵਲ ਅੰਕ ਪਾਉਣ ਦੀ ਪ੍ਰੀਖਿਆ ਨਹੀਂ ਸੀ, ਬਲਕਿ ਸਿੱਖਣ ਅਤੇ ਬੱਚਿਆਂ ਨਾਲ ਪਿਆਰ ਸਾਂਝਾ ਕਰਨ ਦਾ ਯਾਦਗਾਰ ਮੌਕਾ ਰਿਹਾ।

LEAVE A REPLY

Please enter your comment!
Please enter your name here