Tuesday, October 27, 2026
Home International ਅਮਰੀਕਾ ਨੇ 100 ਇਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਅਮਰੀਕਾ ਨੇ 100 ਇਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਦੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇਕ ਹੋਰ ਕਦਮ ਉਠਾਉਂਦਿਆਂ ਲਗਭਗ 100 ਇਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿਤਾ ਹੈ। ਇਕ ਰਿਪੋਰਟ ਅਨੁਸਾਰ ਇਹ ਫ਼ੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਲਿਆ ਗਿਆ।

Advertisements

ਜਾਣਕਾਰੀ ਅਨੁਸਾਰ ਲੁਈਸਿਆਨਾ ਤੋਂ ਇਕ ਸਪੈਸ਼ਲ ਫ਼ਲਾਈਟ ਰਾਹੀਂ ਉਨ੍ਹਾਂ ਨੂੰ ਕਤਰ ਰਾਹੀਂ ਇਰਾਨ ਪਹੁੰਚਾਇਆ ਗਿਆ। ਇਹ ਕਦਮ ਜੂਨ ਵਿਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕੁੱਝ ਨੇ ਹਿਰਾਸਤ ਕੇਂਦਰਾਂ ਵਿਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣ ਲਈ ਮਨਜ਼ੂਰੀ ਦਿਤੀ, ਜਦੋਂਕਿ ਕਈਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਲਗਾਤਾਰ ਇਰਾਨੀ ਸ਼ਰਨਾਰਥੀਆਂ ਨੂੰ ਠਿਕਾਣਾ ਦਿਤਾ ਹੈ, ਕਿਉਂਕਿ ਈਰਾਨ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ।

LEAVE A REPLY

Please enter your comment!
Please enter your name here