Friday, October 9, 2026
Home Latest ਸ੍ਰੀ ਮੁਕਸਤਰ ਸਾਹਿਬ ਧੀ ਨੇ ਕੈਨੇਡਾ ‘ਚ ਪੰਜਾਬ ਦਾ ਚਮਕਾਇਆ ਨਾਂ

ਸ੍ਰੀ ਮੁਕਸਤਰ ਸਾਹਿਬ ਧੀ ਨੇ ਕੈਨੇਡਾ ‘ਚ ਪੰਜਾਬ ਦਾ ਚਮਕਾਇਆ ਨਾਂ

ਸ੍ਰੀ ਮੁਕਸਤਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਸਤਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਧੀ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਮ ਚਮਕਾਇਆ ਹੈ। ਰਾਜਬੀਰ ਕੌਰ ਕੈਨੇਡਾ ਦੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ’ ਵਿਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਮਹਿਲਾ ਬਣ ਗਈ ਹੈ।

Advertisements

ਉਸ ਦੀ ਇਸ ਪ੍ਰਾਪਤੀ ’ਤੇ ਪਿੰਡ ਥਾਂਦੇਵਾਲਾ ਵਿੱਚ ਉਸ ਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਭਰਾ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਾਜਬੀਰ ਕੌਰ ਦਾ ਪੀਸੀਐੱਸ ਜਾਂ ਪੀਪੀਐੱਸ ਅਧਿਕਾਰੀ ਬਣਨ ਦਾ ਸੁਫ਼ਨਾ ਸੀ ਜੋ ਉਸ ਨੇ ਹੁਣ ਕੈਨੇਡਾ  ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਰਾਜਵੀਰ ਕੌਰ 2016 ਵਿੱਚ ਕੈਨੇਡਾ ਗਈ ਸੀ।

ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਰਾਜਬੀਰ ਕੌਰ ਨੇ ਕੈਨੇਡਾ ਵਿੱਚ ਵਾਲਮਾਰਟ ਦੀ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲਿਸ ਲਈ ਵੀ ਤਿਆਰੀ ਜਾਰੀ ਰੱਖੀ। ਹੁਣ ਉਸ ਨੂੰ ਸਸਕੈਚਵਨ, ਕੈਨੇਡਾ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿੱਚ ਨੌਕਰੀ ਮਿਲੀ ਹੈ।

LEAVE A REPLY

Please enter your comment!
Please enter your name here