
ਦਿੱਲੀ (ਦ ਸਟੈਲਰ ਨਿਊਜ਼)। ਦੀਵਾਲੀ ਦੇ ਮੌਕੇ ‘ਤੇ ਗ੍ਰੇਟਰ ਨੋਇਡਾ ਵਿੱਚ ਪੰਜ ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਇਹ ਮਾਮਲੇ ਬਿਸਰਖ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਵੱਖ-ਵੱਖ ਸੁਸਾਇਟੀਆਂ ਦੇ ਫਲੈਟਾਂ ਦੀਆਂ ਬਾਲਕੋਨੀਆਂ ਵਿੱਚ ਲੱਗੀਆਂ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਘਟਨਾਵਾਂ ਗ੍ਰੇਟਰ ਨੋਇਡਾ ਵੈਸਟ ਵਿੱਚ ਗੌਰ ਸਿਟੀ, ਨਿਰਾਲਾ ਅਸਟੇਟ, ਫਿਊਜ਼ਨ ਹੋਮਜ਼ ਅਤੇ ਸਪਰਿੰਗ ਮੀਡੋਜ਼ ਵਰਗੀਆਂ ਸੁਸਾਇਟੀਆਂ ਵਿੱਚ ਵਾਪਰੀਆਂ। ਸਾਰੀਆਂ ਅੱਗਾਂ ਮਾਮੂਲੀ ਸਨ ਅਤੇ ਸਮੇਂ ਸਿਰ ਕਾਬੂ ਪਾ ਲਈਆਂ ਗਈਆਂ।












