Sunday, October 4, 2026
Home Education ਐਨ.ਆਰ.ਆਈਜ਼ ਵੱਲੋਂ ਨਾਰੂ ਨੰਗਲ ਸਕੂਲ ਦੇ ਖਿਡਾਰੀਆਂ ਦਾ ਸਨਮਾਨ

ਐਨ.ਆਰ.ਆਈਜ਼ ਵੱਲੋਂ ਨਾਰੂ ਨੰਗਲ ਸਕੂਲ ਦੇ ਖਿਡਾਰੀਆਂ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ  ਐਨਆਰਆਈ ਸਰਦਾਰ ਸਰਬਜੀਤ ਸਿੰਘ( ਪ੍ਰਸਿੱਧ ਬਿਜਨਸਮੈਨ ਕੈਨੇਡਾ ਸਰੀ ਤੋਂ) , ਸਰਦਾਰ ਅਜੀਤ ਸਿੰਘ ਜੀ( ਆਸਟਰੇਲੀਆ ਤੋਂ)ਅਤੇ ਸਮੀਸ਼ ਕੁਮਾਰ ਜੀ (ਸੀਲੈਂਡ ਗਰਾਫਿਕਸ ਦੇ ਮਾਲਕ)  ਵੱਲੋਂ ਵਿਸ਼ੇਸ਼ ਤੌਰ ਤੇ ਨਾਰੂ ਨੰਗਲ ਸਕੂਲ ਵਿਖੇ ਸ਼ਿਰਕਤ ਕੀਤੀ।

Advertisements

ਸਕੂਲ ਦੇ ਖਿਡਾਰੀਆਂ ਨੂੰ ਜਿਨਾਂ ਨੇ ਸਟੇਟ ਪੱਧਰੀ, ਨੈਸ਼ਨਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚ  ਮੈਡਲ ਜਿੱਤੇ ਹਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਰਦਾਰ ਸਰਬਜੀਤ ਸਿੰਘ ਧਾਮੀ ਨੇ ਨਾਰੂ ਨੰਗਲ ਦੇ ਜਿੰਨੇ ਵੀ ਖਿਡਾਰੀਆਂ ਨੇ ਸਟੇਟ ਪੱਧਰੀ, ਨੈਸ਼ਨਲ ਪੱਧਰੀ, ਸਕੂਲ ਪੱਧਰੀ, ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚ ਭਾਗ ਲਿਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਸਰਬਜੀਤ ਸਿੰਘ ਕੈਨੇਡਾ ਅਤੇ ਅਜੀਤ ਸਿੰਘ ਜੀ ਆਸਟਰੇਲੀਆ ਵੱਲੋਂ ਇਹਨਾਂ ਖਿਡਾਰੀਆਂ ਨੂੰ ਟਰੈਕ ਸੂਟ, ਸਪੋਰਟਸ ਸ਼ੂ ਅਤੇ ਸਕੂਲ ਲਈ 21000 ਕੈਸ਼ ਪ੍ਰਾਈਜ਼ ਦਿੱਤਾ ਤਾਂ ਜੋ ਇਹਨਾਂ ਖਿਡਾਰੀਆਂ ਨੂੰ ਹੋਰ ਮੋਟੀਵੇਟ ਕੀਤਾ ਜਾ ਸਕੇ।  

ਸਪੋਰਟ ਇਨਚਾਰਜ ਲੈਕਚਰਾਰ ਸੁਰਜੀਤ ਸਿੰਘ ਦੀ ਨੂੰ ਸਪੈਸ਼ਲੀ ਉਹਨਾਂ ਨੇ ਸਪੋਰਟਸ ਦੇ ਲਈ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ  ਤੇ ਉਹਨਾਂ ਨੂੰ ਮੋਰਲ ਸਪੋਰਟ ਦੇਣ ਦਾ ਵੀ ਪੂਰਾ ਵਾਦਾ ਕੀਤਾ । 2 ਅਤੇ 3 ਨਵੰਬਰ ਨੂੰ ਖੋ ਖੋ ਦੀ ਸਟੇਟ ਚੈਂਪੀਅਨਸ਼ਿਪ  ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਕਰਵਾਈ ਜਾ ਰਹੀ ਹੈ ਉਸ ਦੇ  ਵਿੱਚ ਨਾਰੂ ਨੰਗਲ ਦੇ 23 ਬੱਚੇ ਇਸ ਵਿੱਚ ਭਾਗ ਲੈ ਰਹੇ ਹਨ। ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਟਰੋਫੀ ਤੇ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮੂਹ ਸਟਾਫ ਮੈਂਬਰ ਸਾਹਿਬਾਨ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here