
ਚਮਕੌਰ ਸਾਹਿਬ (ਦ ਸਟੈਲਰ ਨਿਊਜ਼)। ਅਰਬ ਦੇਸ਼ ਵਿੱਚ ਇੱਕ ਪੰਜਾਬੀ ਨੇ ਸੂਬੇ ਦਾ ਨਾਮ ਰੋਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਚਮਕੌਰ ਸਾਹਿਬ ਦੇ ਵਾਸੀ ਜੁਝਾਰ ਸਿੰਘ ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਨੂੰ ਇੱਕ ਥੱਪੜ ਮਾਰ ਕੇ ਹਰਾਇਆ। ਮੁਕਾਬਲੇ ਤੋਂ ਪਹਿਲਾਂ ਜੁਝਾਰ ਅਤੇ ਗਲੁਸ਼ਕਾ ਵਿਚਕਾਰ ਸਿੱਕਾ ਟਾਸ ਹੋਇਆ। ਗਲੁਸ਼ਕਾ ਨੇ ਟਾਸ ਜਿੱਤਿਆ ਅਤੇ ਜੁਝਾਰ ‘ਤੇ ਪਹਿਲਾ ਥੱਪੜ ਮਾਰਿਆ। ਥੱਪੜ ਨਾਲ ਜੁਝਾਰ ਇੱਕ ਕਦਮ ਪਿੱਛੇ ਹਟ ਗਿਆ। ਫਿਰ ਜੁਝਾਰ ਨੇ ਗਲੁਸ਼ਕਾ ਨੂੰ ਥੱਪੜ ਮਾਰਿਆ। ਪਰ ਗਲੁਸ਼ਕਾ ਹਿੱਲਿਆ ਨਹੀਂ। ਜਿਸ ਕਾਰਨ ਪਹਿਲੇ ਦੌਰ ਵਿੱਚ ਜੁਝਾਰ ਨੂੰ 9 ਅੰਕ ਮਿਲੇ। ਜਦੋਂ ਕਿ ਗਲੁਸ਼ਕਾ ਨੂੰ 10 ਅੰਕ ਮਿਲੇ।

ਦੂਜੇ ਦੌਰ ਵਿੱਚ ਗਲੁਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ ਜ਼ਖ਼ਮੀ ਹੋ ਗਈ। ਜਿਸ ਨੂੰ ਫਾਊਲ ਮੰਨਿਆ ਗਿਆ। ਤੀਜੇ ਦੌਰ ਦੇ ਆਖ਼ਰੀ ਥੱਪੜ ਵਿੱਚ ਜੁਝਾਰ ਦੇ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਜਿਸ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੁਸ਼ਕਾ ਨੂੰ 27। ਅਤੇ ਰੈਫਰੀ ਨੇ ਜੁਝਾਰ ਦਾ ਹੱਥ ਉੱਚਾ ਕੀਤਾ ਤਾਂ ਜੁਝਾਰ ਨੇ ਸਟੇਜ ‘ਤੇ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਜਿੱਤ ਨੇ ਪੂਰੇ ਪੰਜਾਬ ਦਾ ਮਾਨ ਵਧਾਇਆ ਹੈ।












