
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਮਿਆਰੀ ਸਿੱਖਿਆ ਨੂੰ ਵਧਾਉਣ ਲਈ ਸਾਇੰਸ ਸਿਟੀ ਵਿਖੇ ਸਿੱਖਿਆ ਮਾਹਿਰਾ ਦੀ ਮੀਟਿੰਗ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰਾਂ, ਜ਼ਿਲਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁੱਖੀਆਂ ਦੀ ਮਿਲਣੀ ,ਚ ਗੈਰ-ਰਸਮੀ ਸਿੱਖਿਆ ‘ਤੇ ਜ਼ੋਰ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਆਸ਼ੇ ਨਾਲ ਇਕ ਅਹਿਮ ਕਦਮ ਚੁੱਕਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰਾਂ, ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਦੀ ਇਕ ਮਿਲਣੀ ਦੀ ਮੇਜ਼ਬਾਨੀ ਕੀਤੀ ਗਈ।ਇਸ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਅਤੇ ਸਾਇੰਸ ਸਿਟੀ ਦੇ ਵਿਚਕਾਰ ਇਕ ਸੰਬੰਧ ਮਜ਼ਬੂਤ ਕਰਨਾ ਸੀ ਤਾਂ ਜੋ ਵਿਗਿਆਨ ਦੀ ਸਿੱਖਿਆ ਵਧੇਰੇ ਪਹੁੰਚਯੋਗ ਬਣੇ।ਅਜਿਹੇ ਯਤਨਾਂ ਦੇ ਸਦਕਾ ਵਿਦਿਆਰਥੀ ਨੂੰ ਵਰਗ ਵਿਚ ਗੈਰ-ਰਸਮੀ ਸਿੱਖਿਆ ਨਾਲ ਜੋੜ ਦੇ ਟੀਚੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।

ਇਸ ਮੌਕੇ ‘ਤੇ ਬੋਲਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਸਿੱਖਿਆ ਦੇ ਭਵਿੱਖ ਦੀ ਬੇਹਤਰੀ ਲਈ ਸਹਿਯੋਗੀ ਯਤਨਾਂ ਦੀ ਲੋੜ ਨੂੰ ਉਜਾਗਰ ਕਰਦਿਆਂ ਇਕ ਅਜਿਹਾ ਅਨਕੂਲ ਵਾਤਾਵਰਣ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜੋ ਸਿੱਖਿਆ ਦੇ ਖੇਤਰ ਵਿਚ ਵਿਗਿਆਨਕ ਸੋਚ, ਨਵੀਨਤਾ ਅਤੇ ਰਚਨਾਤਮਿਕਤਾ ਪੈਦਾ ਕਰੇ। ਉਨ੍ਹਾਂ ਸਕੂਲ ਮੁੱਖੀਆਂ ਨੂੰ ਗੈਰ-ਰਸਮੀ ਸਿੱਖਿਆ ਅਪਣਾਉਣ ਦੀ ਅਪੀਲ ਕਰਦਿਆਂ ਇਸ਼ਾਰਾ ਕੀਤਾ ਕਿ ਪ੍ਰੰਰਪਰਾਗਤ ਸਿੱਖਿਆ ਵਿਧੀਆਂ ਉਦਾਸੀਨ ਹੋ ਸਕਦੀਆਂ ਹਨ ਅਤੇ ਬਹੁਤ ਸਾਰੇ ਸਿਧਾਂਤਾ ਨੂੰ ਸੌਖੇ ਤਰੀਕਿਆਂ ਨਾਲ ਸਮਝਾਉਣ ਲਈ ਲੋੜੀਂਦੇ ਸਾਧਨਾਂ ਦੀ ਘਾਟ ਵੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਸਿੱਖਿਆ ਦਾ ਧੁਰਾ ਹੈ ਅਤੇ ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਸਾਇੰਸ ਸਿਟੀ ਸਮਾਜ ਵਿਚ ਵਿਗਿਆਨਕ ਮੁਹਾਰਤ ਪੈਦਾ ਕਰਨ ਲਈ ਪੂਰਾ ਸਾਲ ਅਣ-ਗਣਿਤ ਵਿਗਿਆਨਕ ਪ੍ਰੋਗਰਾਮ ਕਰਵਾਏ ਜਾਂਦੇ ਰਹੇ ਹਨ।
ਇਸ ਮੌਕੇ ਮਹਿਮਾਨਾਂ ਨੂੰ ਸਾਇੰਸ ਸਿਟੀ ਦਾ ਵਿਸਥਾਰਤ ਦੌਰਾ ਕਰਵਾਇਆ ਗਿਆ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਲੀਆਂ ਵੱਖ-ਵੱਖ ਸਹੂਲਤਾਂ ਤੇ ਪ੍ਰਦਰਸ਼ਨੀਆਂ ਦੀ ਜਾਣਕਾਰੀ ਦਿੱਤੀ ਗਈ । ਸਾਰੇ ਮਹਿਮਾਨਾਂ ਨੇ ਵਿਗਿਆਨ ਦੇ ਉਹਨਾਂ ਅਜੂਬਿਆਂ ਨੂੰ ਦੇਖਿਆ ਜੋ ਵਿਦਿਆਰਥੀਆਂ ਦੀ ਸਿੱਖਿਆ ਲਈ ਲਾਹੇਵੰਦ ਹਨ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸਿੱਖਿਆ ਮਾਹਿਰਾਂ ਨੂੰ ਸਾਇੰਸ ਸਿਟੀ ਦਾ ਈਕੋ ਈਕੋ ਸ਼ਅੋ ਵੀ ਦਿਖਾਇਆ ਗਿਆ ਜਿੱਥੇ ਜ਼ਿਲਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁੱਖੀਆਂ ਨੇ ਧਰਤੀ ਦੇ ਵੱਖ -ਵੱਖ ਤਰ੍ਹਾਂ ਦੇ ਵਾਤਾਵਰਣ ਦਾ ਤਜਰਬਾ ਹਾਂਸਲ ਕੀਤਾ । ਇਸ ਮੌਕੇ ਹਾਜ਼ਰ ਵਿਦਿਅਕ ਮਾਹਿਰਾ ਨੇ ਨੌਜਵਾਨਾਂ ਵਿਚ ਵਿਗਿਆਨ ਸੋਚ ਪੈਦਾ ਕਰਨ ਸਾਇੰਸ ਸਿਟੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਸਕੂਲ ਮੁੱਖੀਆ ਨੇ ਸਾਇੰਸ ਸਿਟੀ ਵੱਲੋਂ ਜਿੱਥੇ ਅਧਿਅਪਕਾ ਦੇ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਗੈਰ-ਸਮੀ ਮਜ਼ਬੁਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਸਹਿਲਾਇਆ ਗਿਆ ਉੱਥੇ ਹੀ ਹੋਰ ਚੰਗਾ ਕਰਨ ਲਈ ਸੁਝਾਅ ਵੀ ਦਿੱਤੇ।












