Friday, October 30, 2026
Home Crime ਸਮਾਰੋਹ ਵਿਚ ਜਾ ਰਹੇ ਸਾਬਕਾ ਕ੍ਰਿਕਟ ਕੋਚ ਰਾਮਕਰਨ ਦਾ ਗੋਲੀਆਂ ਮਾਰ ਕੇ...

ਸਮਾਰੋਹ ਵਿਚ ਜਾ ਰਹੇ ਸਾਬਕਾ ਕ੍ਰਿਕਟ ਕੋਚ ਰਾਮਕਰਨ ਦਾ ਗੋਲੀਆਂ ਮਾਰ ਕੇ ਕਤਲ

ਸੋਨੀਪਤ ( ਦ ਸਟੈਲਰ ਨਿਊਜ਼)। ਸੋਨੀਪਤ ਵਿੱਚ ਇੱਕਸਾਬਕਾ ਕ੍ਰਿਕਟ ਕੋਚ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਅਪਣੀ ਪਤਨੀ ਅਤੇ ਕੌਂਸਲਰ ਨੂੰਹ ਨਾਲ ਕਾਰ ਵਿਚ ਸਵਾਰ ਹੋ ਕੇ ਵਿਆਹ ਸਮਾਰੋਹ ਵਿਚ ਜਾ ਰਹੇ ਸਨ। ਕਿ  ਰਸਤੇ ਵਿਚ ਉਨ੍ਹਾਂ ਦੀ ਗੱਡੀ ਨੂੰ ਰੁਕਵਾਇਆ ਗਿਆ ਅਤੇ ਵਿਅਕਤੀ  ਤੇ ਤਿੰਨ ਗੋਲੀਆਂ ਚਲਾਈਆਂ ਗਈਆਂ। ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਮਕਰਨ ਵਜੋਂ ਹੋਈ। ਜੋ ਕਿ ਗੰਨੌਰ ਦਾ ਵਾਸੀ ਸੀ।

Advertisements

ਜਾਣਕਾਰੀ ਮੁਤਾਬਕ ਕਤਲ ਦਾ ਆਰੋਪ ਸਾਬਕਾ ਕਾਰਜਕਾਰੀ ਨਗਰਪਾਲਿਕਾ ਚੇਅਰਮੈਨ ਸੁਨੀਲ ਉਰਫ਼ ਲੰਬੂ ‘ਤੇ  ਲਗਾਇਆ ਗਿਆ ਹੈ । ਮ੍ਰਿਕਤ ਦੀ ਨੂੰਹ ਨੇ ਦੱਸਿਆ ਕਿ ਜਿਵੇਂ ਹੀ ਉਹ ਘਰੋਂ ਨਿਕਲੇ ਅਤੇ ਥੋੜ੍ਹੀ ਦੂਰੀ ‘ਤੇ ਗੱਡੀ ਚਲਾ ਕੇ ਗਏ। ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਕਾਰ ਰੋਕੀ ਅਤੇ ਉਸ ਦੇ ਸਹੁਰੇ ‘ਤੇ ਗੋਲੀਬਾਰੀ ਕੀਤੀ। ਜੋ ਕਿ ਅਗਲੀ ਸੀਟ ‘ਤੇ ਬੈਠੇ ਸਨ। ਘਟਨਾ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਉਥੇ ਮੌਜੂਦ ਇਲਾਕਾ ਨਿਵਾਸੀਆਂ ਨੇ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਬਾਅਦ ਵਿਚ ਉਸ ਨੂੰ ਕਿਸੀ ਹੋਰ ਹਸਪਤਾਲ ਵਿੱਚ ਰੈਫ਼ਰ ਕਰ ਦਿਤਾ ਗਿਆ। ਜਿੱਥੇ ਉਸਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਕ ਦਿਨ ਪਹਿਲਾਂ ਪੁਲਿਸ ਨੂੰ ਰਾਮਕਰਨ ਤੋਂ ਅਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਪੁਲਿਸ ਨੇ ਆਰੋਪੀ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ।

LEAVE A REPLY

Please enter your comment!
Please enter your name here