Friday, October 30, 2026
Home National ਬੱਸ ‘ਚ ਚੜ੍ਹਨ ਦੀ ਜਲਦਬਾਜ਼ੀ ਕਾਰਨ ਵਿਦਿਆਰਥਣਾਂ ਡਿੱਗੀਆਂ ਬੱਸ ਤੋਂ ਹੇਠਾਂ, 6...

ਬੱਸ ‘ਚ ਚੜ੍ਹਨ ਦੀ ਜਲਦਬਾਜ਼ੀ ਕਾਰਨ ਵਿਦਿਆਰਥਣਾਂ ਡਿੱਗੀਆਂ ਬੱਸ ਤੋਂ ਹੇਠਾਂ, 6 ਜ਼ਖਮੀ

ਹਰਿਆਣਾ (ਦ ਸਟੈਲਰ ਨਿਊਜ਼)। ਯਮੁਨਾਨਗਰ ਜ਼ਿਲ੍ਹੇ ਦੇ ਪ੍ਰਤਾਪਨਗਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਬੱਸ ਵਿੱਚ ਚੜ੍ਹਨ ਦੀ ਜਲਦਬਾਜ਼ੀ ਵਿੱਚ ਕਈ ਵਿਦਿਆਰਥੀ ਹੇਠਾਂ ਡਿੱਗ ਗਏ। ਇਸ ਹਾਦਸੇ ਵਿੱਚ 6 ਵਿਦਿਆਰਥਣਾਂ ਬੱਸ ਦੇ ਪਹੀਏ ਹੇਠ ਆ ਗਈਆਂ। ਹਾਦਸੇ ਵਿੱਚ ਤਿੰਨ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ  ਨੇ ਦੱਸਿਆ ਕਿ ਬੱਸ ਦੇ ਰੁਕਣ ਤੋਂ ਪਹਿਲਾਂ ਹੀ ਸਟੂਡੈਂਟਸ ਬੱਸ ਵਿੱਚ ਚੜ੍ਹਨ ਲੱਗੇ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਕਈ ਵਿਦਿਆਰਥੀ ਆਪਣੇ ਸਕੂਲਾਂ ਅਤੇ ਕਾਲਜਾਂ ਲਈ ਬੱਸ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਹਰਿਆਣਾ ਰੋਡਵੇਜ਼ ਦੀ ਬੱਸ ਆਈ ਤਾਂ ਵਿਦਿਆਰਥੀ ਬੱਸ ‘ਚ ਚੜ੍ਹਨ ਲੱਗੇ। ਜਿਵੇਂ ਹੀ ਬੱਸ ਨੇ ਟਰਨ  ਲਿਆ ਤਾਂ ਅਚਾਨਕ ਝਟਕਾ ਲੱਗਿਆ ਅਤੇ ਕੁੜੀਆਂ ਹੇਠਾਂ ਡਿੱਗ ਪਈਆਂ। ਇਸ ਹਾਦਸੇ ਵਿੱਚ 6 ਵਿਦਿਆਰਥਣਾਂ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਕਾਰਨ ਜ਼ਖਮੀ ਹੋ ਗਈਆਂ ਹਨ।

Advertisements

ਇਨ੍ਹਾਂ ਜ਼ਖਮੀ ਵਿਦਿਆਰਥਣਾਂ ਦੇ ਨਾਮ  ਆਰਤੀ ,ਅਰਚਿਤਾ, ਮੁਸਕਾਨ, ਸੰਜਨਾ, ਅੰਜਲੀ ਅਤੇ ਅਮਨਦੀਪ ਹਨ। ਸਾਰਿਆਂ ਨੂੰ ਪਹਿਲਾਂ ਪ੍ਰਤਾਪਨਗਰ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਯਮੁਨਾਨਗਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਖ਼ਬਰ ਸੁਣਦੇ ਹੀ ਕਾਲਜ ਦੇ ਵਿਦਿਆਰਥੀਆਂ ਨੇ ਗੁੱਸੇ ਵਿੱਚ ਆ ਕੇ ਯਮੁਨਾਨਗਰ ਜਾਣ ਵਾਲੀਆਂ ਹੋਰ ਬੱਸਾਂ ਨੂੰ ਰੋਕ ਦਿੱਤਾ। ਪ੍ਰਤਾਪ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਨਰ ਸਿੰਘ  ਨੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਡਰਾਈਵਰ ਅਨਿਲ ਨੇ ਦੱਸਿਆ ਵਿਦਿਆਰਥੀ ਜਲਦੀ ਵਿੱਚ ਸਨ ਅਤੇ  ਧੱਕਾ -ਮੁੱਕੀ ਦੌਰਾਨ ਕਈ ਵਿਦਿਆਰਥਣਾਂ ਬੱਸ ਤੋਂ ਡਿੱਗ ਗਈਆਂ ਅਤੇ ਬੱਸ ਦੀ ਚਪੇਟ ‘ਚ ਆ ਗਈਆਂ। ਫਿਲਹਾਲ ਪੁਲਿਸ ਨੇ ਡਰਾਈਵਰ ਅਨਿਲ ਅਤੇ ਕੰਡਕਟਰ ਕਮਲ ਨੂੰ ਗ੍ਰਿਫਤਾਰ ਕੀਤਾ ਹੈ।  

LEAVE A REPLY

Please enter your comment!
Please enter your name here