Friday, October 30, 2026
Home International ਕੈਨੇਡਾ ਸਰਕਾਰ ਨੇ ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਸਮਰਪਿਤ ਡਾਕ ਟਿਕਟ ਕੀਤੀ...

ਕੈਨੇਡਾ ਸਰਕਾਰ ਨੇ ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਸਮਰਪਿਤ ਡਾਕ ਟਿਕਟ ਕੀਤੀ ਜਾਰੀ

ਦਿੱਲੀ (ਦ ਸਟੈਲਰ ਨਿਊਜ਼)। ਓਂਟਾਰੀਓ ਵਿੱਚ ਇੱਕ ਸਮਾਰੋਹ ਦੌਰਾਨ ਕੈਨੇਡਾ ਸਰਕਾਰ ਨੇ ਸਿੱਖ ਫੌਜੀਆਂ ਦੇ ਸਨਮਾਨ ਕਰਕੇ ਹੋਏ ਇਕ ਨਵੀਂ ਕੈਨੇਡਾ ਪੋਸਟ ਯਾਦਗਾਰੀ ਦਿਵਸ ਡਾਕ ਟਿਕਟ ਜਾਰੀ ਕੀਤੀ। ਇਹ ਯਾਦਗਾਰੀ ਡਾਕ ਟਿਕਟ ਕੈਨੇਡੀਅਨ ਫ਼ੌਜ ਵਿਚ ਸਿੱਖਾਂ ਦੁਆਰਾ ਇਕ ਸਦੀ ਤੋਂ ਵੱਧ ਸਮੇਂ ਦੀ ਸੇਵਾ ਨੂੰ ਮਾਨਤਾ ਦਿੰਦੀ ਹੈ, ਜਿਸ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਫ਼ੌਜ ਵਿਚ ਭਰਤੀ ਹੋਏ 10 ਸਿੱਖ ਫ਼ੌਜੀਆਂ ਨਾਲ ਹੋਈ ਸੀ।

Advertisements

ਸਿੱਖ ਭਾਈਚਾਰੇ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਇਹ ਸਮਾਰੋਹ ਓਂਟਾਰੀਓ ਦੇ ਕਿਚਨਰ ਵਿਚ ਪ੍ਰਾਈਵੇਟ ਬਕਮ ਸਿੰਘ ਦੀ ਯਾਦਗਾਰ ’ਤੇ ਆਯੋਜਿਤ ਕੀਤਾ ਗਿਆ ਸੀ। ਇਹ ਕੈਨੇਡਾ ਵਿਚ ਵਿਸ਼ਵ ਯੁੱਧਾਂ ਦੇ ਇਕ ਸਿੱਖ ਸਿਪਾਹੀ ਨੂੰ ਸਮਰਪਤ ਇਕੋ-ਇਕ ਯਾਦਗਾਰ ਹੈ। 

LEAVE A REPLY

Please enter your comment!
Please enter your name here