
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਜਲਾਲਾਬਾਦ ਤੋਂ ਇੱਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਊਧਮ ਸਿੰਘ ਚੌਕ ਨੇੜੇ ਇੱਕ ਜੂਸ ਦੀ ਦੁਕਾਨ ਤੋਂ ਚੋਰੀ ਕਰਦੇ ਹੋਏ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਦੁਕਾਨ ਦੇ ਕੈਸ਼ ਬਾਕਸ ਤੋਂ ਨਕਦੀ ਚੋਰੀ ਕਰਦੇ ਹੋਏ ਫੜਿਆ ਹੈ। ਲੋਕਾਂ ਨੇ ਉਸਨੂੰ ਖੰਭੇ ਨਾਲ ਬੰਨ੍ਹ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸਦੇ ਚਿਹਰੇ ‘ਤੇ ‘ਚੋਰ’ ਵੀ ਲਿਖਿਆ। ਦੁਕਾਨਦਾਰ ਰਮਨ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਪਿਸ਼ਾਬ ਕਰਨ ਲਈ ਬਾਹਰ ਗਿਆ ਸੀ ਤਾਂ ਇੱਕ ਨੌਜਵਾਨ ਉਸਦੀ ਦੁਕਾਨ ਵਿੱਚ ਆਇਆ ਅਤੇ ਕੈਸ਼ ਬਾਕਸ ਵਿੱਚੋਂ 2,000 ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ। ਅੱਜ ਫਿਰ ਬਾਜ਼ਾਰ ਵਿੱਚ ਘੁੰਮਦੇ ਹੋਏ ਉਸਨੂੰ ਦੁਬਾਰਾ ਫੜ ਲਿਆ ਗਿਆ ਅਤੇ ਚੋਰੀ ਦੇ ਆਰੋਪ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦਾ ਵਾਸੀ ਹੈ। ਉਹ ਨਸ਼ੇ ਦਾ ਆਦੀ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਚੋਰੀਆਂ ਦੇ ਆਰੋਪ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਇਸ ਸੰਬੰਧੀ ਸਿਟੀ ਪੁਲਿਸ ਸਟੇਸ਼ਨ ਦੇ SHO ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।












