Wednesday, October 28, 2026
Home Punjab ਜੱਸੀ ਨੇ ਭਾਰਤ ’ਚ ਅਮਰੀਕਾ ਦੇ ਨਵੇਂ ਅੰਬੈਸਡਰ ਨਿਯੁਕਤ ਹੋਣ ਜਾ ਰਹੇ ਸਰਜੀਓ...

ਜੱਸੀ ਨੇ ਭਾਰਤ ’ਚ ਅਮਰੀਕਾ ਦੇ ਨਵੇਂ ਅੰਬੈਸਡਰ ਨਿਯੁਕਤ ਹੋਣ ਜਾ ਰਹੇ ਸਰਜੀਓ ਗੋਰ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਟਰੰਪ ਪ੍ਰਸਾਸ਼ਨ ਵਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਸਰਜੀਓ ਗੋਰ ਨੂੰ ਭਾਰਤ ’ਚ ਅਮਰੀਕਾ ਦੇ ਨਵੇਂ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੇ ਸਰਜੀਓ ਗੋਰ ਨਾਲ ਪੁਰਾਣੇ ਨਜ਼ਦੀਕੀ ਸਬੰਧ ਹਨ ਅਤੇ ਉਹ ਪਿਛਲੀਆਂ ਚੋਣਾਂ ਵਿਚ ਇਕੱਠੇ ਚੋਣ ਮੁਹਿੰਮ ਵੀ ਚਲਾਉਂਦੇ ਰਹੇ ਹਨ। ਇਸ ਸਾਂਝ ਦੇ ਚੱਲਦਿਆਂ ਸ੍ਰ. ਜਸਦੀਪ ਸਿੰਘ ਜੱਸੀ’ ਅੰਬੈਸਡਰ ਸਰਜੀੳ  ਗੋਰ ਨੂੰ ਵਧਾਈ ਦੇਣ ਲਈ ਵਾਈਟ ਹਾਊਸ ਪੁੱਜੇ। ਮੁਲਾਕਾਤ ਉਪਰੰਤ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਜੱਸੀ ਨੇ ਦੱਸਿਆ ਕਿ ਮੈਂ ਸਰਜੀਓ ਗੋਰ ਨੂੰ ਬੇਨਤੀ ਕੀਤੀ ਉਹ ਜਦੋਂ ਭਾਰਤ ’ਚ ਆਪਣਾ ਅਹੁਦਾ ਸੰਭਾਲਣ ਤਾਂ ਪੰਜਾਬ ਜ਼ਰੂਰ ਜਾਇਓ ਅਤੇ ਵਿਸ਼ੇਸ਼ ਕਰ ਕੇ ਦਰਬਾਰ ਸਾਹਿਬ ਜ਼ਰੂਰ ਜਾ ਕੇ ਆਇਓ ਤਾਂ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਮਨ ਬਣਾ ਚੁੱਕੇ ਹਨ ਅਤੇ ਲਗਭਗ 15 ਕੁ ਸਾਲ ਪਹਿਲਾਂ ਉਹ ਦਰਬਾਰ ਸਾਹਿਤ ਨਤਮਸਤਕ ਹੋ ਕੇ ਵੀ ਗਏ ਸਨ। ਉਹਨਾਂ ਨੂੰ ਜੋ ਪੰਜਾਬ ਦੇ ਲੋਕਾਂ ਤੋਂ ਪਿਆਰ ਮਿਲਿਆ ਉਹ ਅੱਜ ਵੀ ਉਹਨਾਂ ਨੂੰ ਯਾਦ ਹੈ।

Advertisements

ਜੱਸੀ ਨੇ ਕਿਹਾ ਕਿ ਅੰਬੈਸਡਰ ਗੋਰ ਦੀ ਨਿਯੁਕਤੀ ਨਾਲ ਅਮਰੀਕਾ ਦੇ ਭਾਰਤ ਨਾਲ ਸਬੰਧਾਂ ’ਚ ਹੋਰ ਵੀ ਜ਼ਿਆਦਾ ਮਜ਼ਬੂਤੀ ਆਵੇਗੀ। ਕਿਉਂਕਿ ਮਿਸਟਰ ਗੋਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਹੀ ਨਜ਼ਦੀਕੀ ਹਨ ਜਿਸ ਕਾਰਨ ਇਹ ਇਸ਼ਾਰਾ ਜਾਂਦਾ ਹੈ ਕਿ ਟਰੰਪ ਭਾਰਤ ਨਾਲ ਆਉਣ ਵਾਲੇ ਸਮੇਂ ’ਚ ਸਾਂਝ ਵਧਾਉਣ ਜਾ ਰਹੇ ਹਨ। ਇਸ ਮੌਕੇ ਸ੍ਰ. ਜੱਸੀ ਨੇ ਵਾਈਟ ਹਾਊਸ ਦੀ ਪ੍ਰੈੱਸ ਸੈਕੑਟਰੀ ਕੈਰੋਲੀਨ ਲੈਵਿਟ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਅਤੇਅੰਤਰਰਾਸ਼ਟਰੀ ਮਹੌਲ ਉੱਤੇ ਚਰਚਾ ਕੀਤੀ।

LEAVE A REPLY

Please enter your comment!
Please enter your name here