Monday, October 12, 2026
Home Hoshiarpur ਪੈਨਸ਼ਨਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਵਿਰੋਧੀ ਫੈਸਲਿਆਂ ਦੀ ਕੀਤੀ ਨਿਖੇਧੀ

ਪੈਨਸ਼ਨਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਵਿਰੋਧੀ ਫੈਸਲਿਆਂ ਦੀ ਕੀਤੀ ਨਿਖੇਧੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਡੀਸੀ ਦਫਤਰ ਦੇ ਯੂਨੀਅਨ ਦੇ ਮੀਟਿੰਗ ਹਾਲ ਵਿੱਚ ਹੋਈ। ਜਿਸ ਵਿੱਚ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਫੈਸਲਿਆਂ ਦੀ ਨਿਖੇਧੀ ਕੀਤੀ ਗਈ। ਸਰਕਾਰ ਵੱਲੋਂ ਹੁਣ ਤੱਕ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ 16% ਡੀਏ ਨਹੀਂ ਦਿੱਤਾ ਗਿਆ ਅਤੇ ਪੈਨਸ਼ਨਾਂ ਤੇ 2.59 ਦਾ ਫਾਰਮੂਲਾ ਲਾਗੂ ਨਹੀਂ ਕੀਤਾ ਗਿਆ ਤੇ ਮੈਡੀਕਲ ਦੀਆਂ ਹੋਰ ਕਈ ਸਹੂਲਤਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਇਸ ਦੇ ਵਿੱਚ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਅਤੇ ਜੇਕਰ ਅਜਿਹਾ ਹੀ ਮਾਹੌਲ ਰਿਹਾ ਤੇ ਇਹ ਮੁਲਾਜ਼ਮ ਪੈਨਸ਼ਨਰ ਇਕੱਠੇ ਹੋ ਕੇ ਸਰਕਾਰ ਵਿਰੁੱਧ ਇੱਕ ਵੱਡੇ ਐਕਸ਼ਨ ਉਲੀਕਣਗੇ ਤੇ ਇਹ ਫੈਸਲੇ ਸਰਕਾਰ ਤੋਂ ਲਾਗੂ ਕਰਵਾਉਣਗੇ।

Advertisements

ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਵਰਿਆਮ ਸਿੰਘ ਮਿਨਹਾਸ ਜਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਸਾਧੜਾ, ਚੇਅਰਮੈਨ ਰਾਮਮੂਰਤੀ ਭਾਰਦਵਾਜ ਅਤੇ ਵਰਕਿੰਗ ਜਨਰਲ ਸੈਕਟਰੀ ਦਵਿੰਦਰ ਸਿੰਘ ਸੀਹਰਾ ਜੀ ਅਤੇ ਪੀਐਸਐਮਐਸਯੂ ਜਿਲ੍ਹਾ ਪ੍ਰਧਾਨ ਅਨਿਰੁਧ ਮੋਦਗਿੱਲ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਰਵੀ ਦੱਤ ਸ਼ਰਮਾ, ਅੱਛਰ ਸਿੰਘ, ਜਗਦੀਸ਼ ਚੰਦਰ, ਦਿਲਬਾਗ ਸਿੰਘ, ਜਗਦੀਸ਼ ਚੰਦਰ, ਰਮੇਸ਼ ਸ਼ਰਮਾਂ, ਗੁਰਦੇਵ ਸਿੰਘ ਸੁਪਰਡੈਂਟ, ਪਰਮਜੀਤ ਸਿੰਘ, ਹਰਜੀਤ ਸਿੰਘ ਸੇਠੀ, ਗੁਰਦੇਵ ਸਿੰਘ, ਸੰਤੋਸ਼ ਕੁਮਾਰੀ, ਸ਼ੀਲਾ ਦੇਵੀ, ਨਸੀਬ ਚੰਦ, ਸਤਨਾਮ ਸਿੰਘ ਬਿੰਜੋ, ਮੋਤੀ ਲਾਲ, ਪਰਮਜੀਤ, ਯੋਗਰਾਜ, ਨਰਿੰਦਰ ਸਿੰਘ ਹਾਜ਼ਰ ਹੋਏ। ਜੱਥੇਬੰਦੀ ਦੀ ਅਗਲੀ ਮੀਟਿੰਗ ਸਿਵਿਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ 15 ਜਨਵਰੀ 2026 ਨੂੰ ਰੱਖੀ ਗਈ ਹੈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here