Wednesday, October 21, 2026
Home Crime ਅਮਰੀਕਾ ‘ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 30 ਭਾਰਤੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 30 ਭਾਰਤੀ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕੀ ਸਰਹੱਦੀ ਗਸ਼ਤ ਅਧਿਕਾਰੀਆਂ ਨੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਐਸ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਨੇ ਪਿਛਲੇ ਹਫ਼ਤੇ ਇਕ ਬਿਆਨ ਵਿੱਚ ਦਸਿਆ ਸੀ ਕਿ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ ਸਰਹੱਦੀ ਗਸ਼ਤ ਦੇ ਕਈ ਏਜੰਟਾਂ ਨੇ ਇਮੀਗ੍ਰੇਸ਼ਨ ਚੌਕੀਆਂ ’ਤੇ ਵਾਹਨਾਂ ਨੂੰ ਰੋਕ ਕੇ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਅਜਿਹੇ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲ ਵਪਾਰਕ ਵਾਹਨ ਚਲਾਉਣ ਦੇ ਡਰਾਈਵਿੰਗ ਲਾਇਸੈਂਸ ਸਨ।

Advertisements

ਅਧਿਕਾਰੀਆਂ ਨੇ 23 ਨਵੰਬਰ ਤੋਂ 12 ਦਸੰਬਰ ਦੇ ਵਿਚਕਾਰ ਅੰਤਰਰਾਜੀ ਰੂਟਾਂ ’ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਸੈਮੀ-ਟਰੱਕ ਚਲਾ ਰਹੇ 42 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ 30 ਭਾਰਤ ਤੋਂ, ਦੋ ਐਲ ਸੈਲਵਾਡੋਰ ਤੋਂ ਅਤੇ ਬਾਕੀ ਚੀਨ, ਏਰੀਟਰੀਆ, ਹੈਤੀ, ਹੋਂਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਸੀਬੀਪੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਸਨ। 

LEAVE A REPLY

Please enter your comment!
Please enter your name here