
ਜ਼ੀਰਕਪੁਰ (ਦ ਸਟੈਲਰ ਨਿਊਜ਼)। ਜ਼ੀਰਕਪੁਰ ਮੁਹਾਲੀ ਏਅਰਪੋਰਟ ਰੋਡ ’ਤੇ ਐਚ ਬਲਾਕ ਦੇ ਨੇੜੇ ਹਾਈਵੇ ਦੇ ਡਰੇਨ ਨਾਲੇ ਵਿੱਚੋਂ ਇੱਕ ਕੁੜੀ ਦੀ ਅਣਪਛਾਤੀ ਲਾਸ਼ ਮਿਲੀ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਦੱਸ ਦਈਏ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੇਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਨਾਲੇ ਵਿੱਚੋਂ ਲਾਸ਼ ਨੂੰ ਬਹਾਰ ਕੱਢਿਆ ਗਿਆ। ਲਾਸ਼ ਦੀ ਹਾਲਤ ਦੇਖ ਲੱਗ ਰਿਹਾ ਕਿ ਨਾਲੇ ਵਿੱਚ ਲਾਸ਼ ਕਈ ਦਿਨਾਂ ਤੋਂ ਪਈ ਹੋਈ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਇਹ ਸਪਸ਼ਟ ਹੋਵੇਗਾ ਕਿ ਲਾਸ਼ ਕਿੰਨੇ ਦਿਨ ਪੁਰਾਣੀ ਹੈ ਅਤੇ ਮੌਤ ਕਿਵੇਂ ਹੋਈ ਹੈ।












