
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਯੰਗਸਟਰ ਬਲੱਡ ਐਸੋਸੀਏਸ਼ਨ ਵੈਲਫ਼ੇਅਰ ਸੋਸਾਇਟੀ ਕਪੂਰਥਲਾ ਵਲੋਂ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਖੂਨਦਾਨ ਕੈੰਪ ਮੁਹੱਲਾ ਮੁਹੱਬਤ ਨਗਰ ਰੇਲਵੇ ਰੋਡ ਕਪੂਰਥਲਾ ਵਿਖੇ ਲਗਾਇਆ ਗਿਆ.ਇਸ ਮੌਕੇ 71 ਦੇ ਕਰੀਬ ਖੂਨਦਾਨੀਆਂ ਵਲੋਂ ਖੂਨ ਦਿਤਾ ਗਿਆ. ਇਸ ਮੌਕੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਖੂਨ ਦਾਨ ਕੈੰਪ ਚ ਸ਼ਿਰਕਤ ਕੀਤੀ.ਖੂਨਦਾਨ ਕਰਨ ਵਾਲਿਆਂ ਨੂੰ ਰਿਫਰੈਸ਼ਮੈਂਟ ਵੀ ਦਿਤੀ ਗਈ ਤੇ ਐਸੋਸੀਏਸ਼ਨ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚਿਰਾਗ਼ ਧੀਰ, ਪਰਮਜੀਤ ਸਿੰਘ, ਪਾਰਸ ਕਸ਼ਯਪ, ਸਾਹਿਲ ਸ਼ਰਮਾ, ਦੀਪ, ਸਰਬਜੀਤ, ਨਿਤਿਨ, ਦੀਪਕ ਅਵਿਨਾਸ਼ ਸ਼ਰਮਾ, ਹਰਪ੍ਰੀਤ ਡੱਬ, ਗੌਰਵ ਕੰਡਾ, ਹਾਰਦਿਕ ਰਾਜਪੂਤ, ਪਰਸ਼ਿਵ ਰਾਜਪੂਤ, ਹਰਜੋਤ ਵਲੋਂ ਸਿਵਿਲ ਹਸਪਤਾਲ ਦੇ ਸਮੂਹ ਸਟਾਫ਼ ਤੇ ਦੋਆਬਾ ਬਲੱਡ ਬੈਂਕ ਦੇ ਸਮੂਹ ਸਟਾਫ ਵਲੋਂ ਦਿਤੇ ਸਹਿਯੋਗ ਤੇ ਕੈੰਪ ਦੀ ਸਫਲਤਾ ਲਈ ਆਏ ਸਾਰੇ ਖੂਨਦਾਨੀਆਂ ਤੇ ਆਗੂਆਂ ਤਾਂ ਧੰਨਵਾਦ ਕੀਤਾ ਗਿਆ.












