
ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ-ਰੱਤੀ। ਪਿੰਡ ਬਸੀ ਬਾਹਦ ਦੇ ਇੱਕ ਵਿਅਕਤੀ ਦੇ ਨਹਿਰ ਵਿੱਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮ੍ਰਿਤਕ ਦੇ ਭਰਾ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਅਰੁਣ ਕੁਮਾਰ(32) ਪੁੱਤਰ ਜਗਦੀਸ਼ ਲਾਲ ਵਾਸੀ ਪਿੰਡ ਬਸੀ ਬਾਹਦ ਜੋ ਕਿ ਭੂੰਗਾ ਵਿੱਖੇ ਰੈਡੀਮੇਡ ਦੀ ਦੁਕਾਨ ਕਰਦਾ ਹੈ ਅਤੇ ਜਦੋਂ ਬੀਤੀ ਰਾਤ ਉਸਦਾ ਭਰਾ ਸਾਡੇ 7 ਬਜੇ ਤੱਕ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਫੋਨ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ, ਪਹਿਲਾਂ ਤਾਂ ਫੋਨ ਤੇ ਬੈਲ ਜਾਂਦੀ ਰਹੀ ਬਾਦ ਵਿਚ ਫੋਨ ਬੰਦ ਆਉਣ ਲੱਗ ਪਿਆ ਤਾਂ ਉਨ੍ਹਾਂ ਵਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਸਦੀ ਭਾਲ ਕਰਦਿਆਂ ਜਦੋਂ ਉਹ ਨਹਿਰ ਕਿਨਾਰੇ ਉਸਦੀ ਭਾਲ ਵਿੱਚ ਜਾ ਰਹੇ ਸੀ ਤਾਂ ਰਾਹਗੀਰਾਂ ਨੇ ਦਸਿਆ ਕਿ ਇਕ ਸਕੁਟੀ ਨਹਿਰ ਚ ਪਈ ਹੋਈ ਹੈ ਜਿਸਦੀ ਲਾਈਟ ਅਤੇ ਇੰਡੀਕੇਟਰ ਚਲ ਰਹੇ ਹਨ, ਉਕਤ ਥਾਂ ਤੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਕਤ ਸਕੁਟੀ ਉਦੇ ਭਰਾ ਦੀ ਇਲੈਕਟ੍ਰਿਕ ਸਕੁਟੀ ਹੀ ਸੀ, ਉਨ੍ਹਾਂ ਉਕਤ ਥਾਂ ਤੇ ਅਰੁਣ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪ੍ਰੰਤੂ ਨ ਤਾਂ ਨਹਿਰ ਅਤੇ ਨ ਹੀ ਆਲੇ ਦੁਆਲੇ ਉਹ ਕੀਤੇ ਵੀ ਨਹੀਂ ਮਿਲਿਆ।

ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ਤੇ ਆਈ,ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਭਰਾ ਦਾ ਵਿਦੇਸ਼ ਜਾਣ ਦਾ ਕੰਮ ਲਾਇਆ ਹੋਇਆ ਸੀ।ਉਨ੍ਹਾਂ ਦਸਿਆ ਕਿ ਰਾਤ ਕਰੀਬ 2 ਬਜੇ ਤੱਕ ਉਹ ਉਸਦੀ ਭਾਲ ਕਰਦੇ ਰਹੇ ਅਤੇ ਸਵੇਰੇ 5 ਬਜੇ ਮੁੜ ਉਹ ਉਸਦੀ ਭਾਲ ਚ ਲੱਗ ਗਏ ਪ੍ਰੰਤੂ ਉਸ ਬਾਰੇ ਕੁਜ ਪਤਾ ਨਹੀਂ ਲੱਗ ਸਕਿਆ, ਪੁਲਿਸ ਵੱਲੋਂ ਗੋਤਖੋਰ ਨੂੰ ਬੁਲਾਇਆ ਗਿਆ ਅਤੇ ਕਾਫੀ ਮੁਸ਼ੱਕਤ ਤੋਂ ਬਾਦ ਮ੍ਰਿਤਕ ਅਰੁਣ ਦੀ ਲਾਸ਼ ਮਿਲ ਸਕੀ ਹੈ।ਪੁਲਿਸ ਵਲੋਂ ਲਾਸ਼ ਬਰਾਮਦ ਹੋਣ ਤੋਂ ਬਾਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।











