Saturday, October 17, 2026
Home Crime ਸੰਤ ਬਾਬਾ ਗੁਰਬਚਨ ਦਾਸ ਜੀ ਦੀ ਕੁਟੀਆ ਦੇ ਸੇਵਾਦਾਰ ਦਾ ਕਤਲ, ਇੱਕ...

ਸੰਤ ਬਾਬਾ ਗੁਰਬਚਨ ਦਾਸ ਜੀ ਦੀ ਕੁਟੀਆ ਦੇ ਸੇਵਾਦਾਰ ਦਾ ਕਤਲ, ਇੱਕ ਖਿਲਾਫ ਮਾਮਲਾ ਦਰਜ਼

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਰੱਤੀ। ਥਾਣਾ ਹਰਿਆਣਾ ਪੁਲਿਸ ਵਲੋਂ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਹੋਣ ਦੇ ਸੰਬੰਧ ਚ ਅਨਪਛਾਤੇਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਚ ਮ੍ਰਿਤਕ ਦੇ ਜਵਾਈ ਅਸ਼ਨੀ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਸ਼ਾਮ ਚੁਰਾਸੀ ਥਾਨਾਂ ਬੁਲੋਂਵਾਲ ਨੇ ਦਸਿਆ ਕਿ 2009 ਚ ਉਸਦੀ ਸ਼ਾਦੀ ਜੀਵਨ ਕੁਮਾਰ ਦੀ ਲੜਕੀ ਅਮਨਦੀਪ ਕੌਰ ਵਾਸੀ ਬਡਾਲਾ ਮਾਹੀ ਨਾਲ ਹੋਈ ਸੀ। ਮੇਰੀ ਪਤਨੀ ਇਕਲੌਤੀ ਔਲਾਦ ਹੈ ਅਤੇ ਮੇਰੀ ਸੱਸ ਦੀ ਮੌਤ ਮੇਰੀ ਸ਼ਾਦੀ ਤੋਂ ਕਾਫੀ ਪਹਿਲਾਂ ਹੋ ਚੁੱਕੀ ਹੈ। ਮੇਰੀ ਸ਼ਾਦੀ ਸਮੇ ਮੇਰਾ ਸੋਹਰਾ ਰੰਗ ਦਾ ਕੰਮ ਕਰਦਾ ਸੀ ਜੋ ਬਾਦ ਵਿੱਚ ਪਿੰਡ ਅਤਵਾਰਾਪੁਰ ਨੇੜੇ ਪਹਾੜਾਂ ਵੱਲ (ਸੰਤ ਬਾਬਾ ਗੁਰਬਚਨ ਦਸਜੀ ਦੀ ਕੁਟੀਆ) ਅਸਥਾਨ ਤੇ ਕਰੀਬ 14-15 ਸਾਲ ਤੋਂ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ ਅਤੇ ਕੀਤੇ ਵੀ ਜਾਣ ਸਮੇਂ ਹਰਦੀਪ ਕੁਮਾਰ ਉਰਫ ਦੀਪੀ ਨੂੰ ਦੱਸ ਕੇ ਜਾਂਦੇ ਸੀ ਅਤੇ ਉਹ ਹੀ ਉਨ੍ਹਾਂ ਨੂੰ ਰੋਜ ਦੁੱਧ ਅਤੇ ਕਈ ਵਾਰ ਰੋਟੀ ਵੀ ਪੁਜਾਉਂਦਾ ਸੀ, ਮੇਨੂ ਫੋਨ ਤੇ ਸੂਚਨਾ ਮਿਲੀ ਕਿ ਮੇਰੇ ਸੋਹਰਾ ਜੀਵਨ ਕੁਮਾਰ ਕੁਟੀਆ ਪਰ ਨਹੀਂ ਹਨ।

Advertisements

ਮੈਂ ਦੀਪੀ ਨੂੰ ਕੁਟੀਆ ਦੇ ਨੇੜੇ ਉਹਨਾਂ ਦੀ ਭਾਲ ਕਰਨ ਲਈ ਕਿਹਾ ਪ੍ਰੰਤੂ ਜਦੋਂ ਜੰਗਲ ਵਿੱਚ ਆਲੇ ਦੁਆਲੇ ਭਾਲ ਕਰਨ ਤੇ ਉਸਨੂੰ ਮੇਰੇ ਸੋਹਰਾ ਜੀਵਨ ਕੁਮਾਰ ਨਹੀਂ ਮਿਲੇ ਤਾਂ ਦੀਪੀ ਨੇ ਮੈਨੂੰ ਦਸਿਆ ਕਿ 12 ਜਨਵਰੀ ਨੂੰ ਸ਼ਾਮ 5 ਕੁ ਬਜੇ ਮਨਬੀਰ ਸਿੰਘ ਉਰਫ ਮੰਨਾ ਪੁੱਤਰ ਅਮਰਨਾਥ ਵਾਸੀ ਰਾਏਪੁਰ ਨੇੜੇ ਸ਼ਾਮ ਚੋਰਾਸੀ ਜੋ ਕਿ ਪਹਿਲਾਂ ਵੀ ਕੁਟੀਆ ਪਰ ਆਉਂਦਾ ਜਾਂਦਾ ਰਹਿੰਦਾ ਹੈ ਨੂੰ ਕੁਟੀਆ ਤੋਂ ਜਾਂਦੇ ਦੇਖਿਆ ਸੀ।ਸਾਡੇ ਕਹਿਣ ਤੇ ਦੀਪੀ ਅਤੇ ਉਸਦੇ ਇੱਕ ਹੋਰ ਸਾਥੀ ਨਾਲ ਮਿਲ ਕੇ ਕੁਟੀਆ ਚ ਰਿਹਾਇਸ਼ੀ ਕਮਰੇ ਦਾ ਤਾਲਾ ਤੋੜ ਕੇ ਸਾਨੂੰ ਦਸਿਆ ਕਿ ਮੇਰੇ ਸੋਹਰੇ ਦੀ ਲਾਸ਼ ਖੂਨ ਨਾਲ ਲੱਥ ਪੱਥ ਜਮੀਨ ਤੇ ਪਈ ਹੈ ਜਦੋਂ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਅਤਵਾਰਾਪੁਰ ਪੂਜਿਆ ਤਾਂ ਉਕਤ ਕਮਰੇ ਚ ਮੇਰੇ ਸੋਹਰੇ ਜੀਵਨ ਕੁਮਾਰ ਦੀ ਲਾਸ਼ ਪਈ ਸੀ ਅਤੇ ਉਨ੍ਹਾਂ ਦਾ ਮੋਬਾਇਲ ਵੀ ਗਾਇਬ ਸੀ।ਉਸਨੇ ਕਿਹਾ ਕਿ ਉਸਨੂੰ ਯਕੀਨ ਹੈ ਕਿ ਪੈਸਿਆਂ ਦੇ ਲਾਲਚ ਚ ਉਪਰੋਕਤ ਮਨਬੀਰ ਸਿੰਘ ਉਰਫ ਮੰਨਾ ਵਲੋਂ ਮੇਰੇ ਸੋਹਰੇ ਦੀ ਸਿਰ ਚ ਸੱਟ ਮਾਰ ਕੇ ਹੱਤਿਆ ਕੀਤੀ ਗਈ ਹੈ।ਥਾਣਾ ਹਰਿਆਣਾ ਪੁਲਿਸ ਵੱਲੋਂ ਉਕਤ ਬਿਆਨ ਦੇ ਅਧਾਰ ਤੇ ਦੋਸ਼ੀ ਖਿਲਾਫ ਭਾਰਤੀਯ ਨਿਆਏ ਸਹਿਤਾ 2023 ਦੀ ਧਾਰਾ 103 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here