Sunday, November 1, 2026
Home Punjab ਪਵਿਤਰਤ ਬਾਈਬਲ ਦੀ ਕੀਮਤ 150 ਦੱਸਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ...

ਪਵਿਤਰਤ ਬਾਈਬਲ ਦੀ ਕੀਮਤ 150 ਦੱਸਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ ਕਰੇ ਸਖ਼ਤ ਕਾਰਵਾਈ: ਸਰਬਜੀਤ ਰਾਜ 

ਕਪੂਰਥਲਾ (ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਵਿਤਰਤ ਬਾਈਬਲ ਦੀ ਕੀਮਤ 150 ਦੱਸਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਕਿਹਾ ਕਿ ਪਿਛਲੇ ਦਿਨੀ ਇੱਕ ਸ਼ਰਾਰਤੀ ਅਨਸ਼ਰ ਜੋ ਆਪਣੇ ਆਪ ਨੂੰ ਸਮਾਜ ਸੇਵੀ ਵੀ ਦੱਸਦਾ ਹੈ ਦੀ ਇੱਕ ਵੀਡੀਓ ਵਾਇਰਲ ਹੋਈ ਸੀ,ਜਿਸ ਵਿੱਚ ਇਸ ਸ਼ਰਾਰਤੀ ਅਨਸ਼ਰ ਨੇ ਮਸੀਹੀ ਸਮਾਜ ਦੀਆਂ ਭਾਵਨਾਵਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਈ ਹੈ।ਰਾਜ ਨੇ ਕਿਹਾ ਕਿ ਇਸ ਅਖੌਤੀ ਸਮਾਜ ਸੇਵਕ ਪਵਿਤਰ ਬਾਈਬਲ ਦੀ ਤੁਲਨਾ 150 ਰੁਪਏ ਵਿੱਚ ਕਰਕੇ ਪਵਿਤਰ ਬਾਈਬਲ ਦਾ ਅਪਮਾਨ ਅਤੇ ਬੇਅਦਬੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸਿਰਫਿਰੇ ਅਖੌਤੀ ਬੰਦੇ ਨੂੰ ਇਨ੍ਹਾਂ ਨਹੀਂ ਪਤਾ ਕਿ ਇਸ ਪਵਿਤਰ ਬਾਈਬਲ ਦੀ ਕੀਮਤ ਕੋਈ ਨਹੀਂ ਲਗਾ ਸਕਦਾ,ਇਹ ਅਨਮੋਲ ਰਬ ਦਾ ਖਜਾਨਾ ਹੈ।ਸਰਬਜੀਤ ਰਾਜ ਨੇ ਕਿਹਾ ਕਿ ਇਸ ਅਖੌਤੀ ਸਮਾਜ ਸੇਵਕ ਨੇ ਮਸੀਹੀ ਸਮਾਜ ਦੀਆਂ ਭਾਵਨਾਵਾਂ ਤੇ ਹਮਲਾ ਕੀਤਾ ਹੈ,ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ,ਇਸ ਨੂੰ ਕਿਸੇ ਚੰਗੇ ਡਾਕਟਰ ਦੀ ਲੋੜ ਹੈ, ਜੋ ਇਸ ਦੇ ਦਿਮਾਗ ਦਾ ਇਲਾਜ ਕਰ ਸਕੇ।

Advertisements

ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਅਖੌਤੀ ਤੇ ਸਮਾਜ ਵਿੱਚ ਵੰਡੀਆਂ  ਪਾਉਣ ਵਾਲੇ ਸਮਾਜ ਸੇਵਕ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ,ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਇਸ ਅਖੌਤੀ ਸਮਾਜ ਸੇਵਕ ਖਿਲਾਫ ਸੜਕਾ ਤੇ ਉਤਰ ਕੇ ਰੋਸ਼ ਮੁਜ਼ਾਹਰੇ ਕਰੇਗੀ ਅਤੇ ਐਸਐਸਪੀ ਆਫਿਸ ਦਾ ਘਿਰਾਓ ਕੀਤਾ ਜਾਵੇਗਾ।ਇੱਥੇ ਦੱਸਣਯੋਗ ਹੈ ਕਿ ਇਸ ਅਖੌਤੀ ਸਮਾਜ ਸੇਵਕ ਨੇ ਪਿਛਲੇ ਦਿਨੀ ਵੀ ਪਾਸਟਰਾਂ ਨਾਲ ਕੁੱਟਮਾਰ ਕੀਤੀ ਅਤੇ ਬੰਧਕ ਬਣਾਇਆ,ਜਿਸ ਉਪਰੰਤ ਇਸ ਅਖੌਤੀ ਸਮਾਜ ਸੇਵਕ ਦੇ ਖਿਲਾਫ ਐਫ ਆਈਆਰ ਦਰਜ਼ ਕੀਤੀ ਗਈ ਸੀ,ਇਸ ਦੇ ਬਾਵਜੂਦ ਦੋਸ਼ੀ ਸ਼ਰੇਆਮ ਘੁੰਮ ਰਿਹਾ ਹੈ,ਪ੍ਰਸਾਸ਼ਨ ਦੀ ਵਿਫਲਤਾ ਨੂੰ ਦਰਸਾਉਂਦਾ ਹੈ।ਇਹ ਮੁੱਦਾ ਬੀਤੇ ਦਿਨੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹੀ ਗੌਰਵ ਦੀ ਕਪੂਰਥਲਾ ਫੇਰੀ  ਦੌਰਾਨ ਪਾਸਟਰ ਸਾਹਿਬ ਵਲੋਂ ਉਠਾਇਆ ਗਿਆ ਸੀ ਅਤੇ ਇਸ ਦੀ ਇੱਕ ਦਰਖ਼ਾਸਤ ਐੱਸਐਸਪੀ ਕਪੂਰਥਲਾ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੀ ਗਈ ਸੀ,ਜਿਸ ਤੇ ਐਕਸ਼ਨ ਲੈਂਦੀਆਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਐਸਐਸਪੀ ਨੂੰ ਤੁਰੰਤ ਇਸ ਨੂੰ ਗਿਰਫ਼ਤਾਰ ਕਰਕੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਸਨ।



LEAVE A REPLY

Please enter your comment!
Please enter your name here