Sunday, October 11, 2026
Home Chandigarh 328 ਸਰੂਪਾਂ ਦਾ ਮਾਮਲਾ: SGPC ਦਫ਼ਤਰ ਪਹੁੰਚੀ ਵਿਸ਼ੇਸ਼ ਜਾਂਚ ਟੀਮ

328 ਸਰੂਪਾਂ ਦਾ ਮਾਮਲਾ: SGPC ਦਫ਼ਤਰ ਪਹੁੰਚੀ ਵਿਸ਼ੇਸ਼ ਜਾਂਚ ਟੀਮ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਅੱਜ ਲੋੜੀਂਦਾ ਰਿਕਾਰਡ ਲੈਣ ਲਈ ਚੰਡੀਗੜ੍ਹ ਦੇ ਸੈਕਟਰ ਪੰਜ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪਹੁੰਚ ਗਈ ਹੈ।

Advertisements

ਇਹ ਟੀਮ ਸਿੱਟ ਦੇ ਮੁਖੀ ਏਆਈਜੀ ਜਗਤਪ੍ਰੀਤ ਅਤੇ ਐਸਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਪਹੁੰਚੀ ਹੈ ਜਿਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੋੜੀਂਦਾ ਰਿਕਾਰਡ ਲਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਮੇਟੀ ਦੇ ਦਫਤਰ ਵਿੱਚ ਮੌਜੂਦ ਹਨ।

LEAVE A REPLY

Please enter your comment!
Please enter your name here