Thursday, November 12, 2026
Home Punjab ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਵਿਖੇ 14 ਨੂੰ ਸ਼ਿਵ ਵਿਆਹ ਦਾ...

ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਵਿਖੇ 14 ਨੂੰ ਸ਼ਿਵ ਵਿਆਹ ਦਾ ਆਯੋਜਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਵਿਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ  ਇਸ ਲੜੀ ਦੇ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਕਪੂਰਥਲਾ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਵੇਗਾ। ਸ਼ਿਵਰਾਤਰੀ ਮੇਲੇ ਅਗਵਾਈ ਅਨਿਤ ਜੋਸ਼ੀ ਵੱਲੋਂ ਕੀਤੀ ਜਾਵੇਗੀ। ਮੰਦਿਰ ਦੇ ਪ੍ਰਬੰਧਕ ਅਨੀਤਾ ਜੋਸ਼ੀ ਅਤੇ ਮੰਦਿਰ ਦੇ ਮੁੱਖ ਪੰਡਿਤ ਪੀਤਮ ਰਾਮ ਨੇ ਦਸਿਆ ਕਿ ਸ਼ਿਵ ਮੰਦਿਰ ਬਗੀਚੀ ਕਪੂਰਥਲਾ ਸ਼ਹਿਰ ਦੇ ਮੁੱਖ ਮੰਦਿਰਾਂ ਵਿੱਚੋਂ ਇਕ ਹੈ। ਇਸ ਮੰਦਿਰ ਵਿੱਚ ਹਰ ਕਿ ਦੀ ਮਨੋਕਾਮਨਾ ਪੂਰੀ ਹੁੰਦੀ ਹੈ।

Advertisements

ਸ਼ਿਵ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰ ਭਗਵਾਨ ਦਾਸ ਬੌਬੀ, ਰਾਕੇਸ਼ ਕੁਮਾਰ ,ਮੁਕੇਸ਼ ਕੁਮਾਰ, ਅਜੈ ਕਨੌਜੀਆ,ਰੋਹਿਤ ਵਰਮਾ,ਗਗਨਦੀਪ, ਅਸ਼ਵਨੀ ਕੁਮਾਰ,ਅਰੁਣ ਕੁਮਾਰ ,ਭਾਰਤ, ਨੇ ਦਸਿਆ ਕਿ 14 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਾਮ 5 ਤੋਂ ਲੇ ਕੇ ਰਾਤ 8 ਵਜੇ ਤਕ ਸ਼ਿਵ ਵਿਆਹ ਦਾ ਆਯੋਜਨ ਕੀਤਾ ਜਾਵੇਗਾ । ਸ਼ਿਵ ਵਿਆਹ ਦੀ ਕਥਾ ਜਲੰਧਰ ਦੇ ਮਸ਼ਹੂਰ ਜੰਗਮ ਵਲੋ ਕੀਤੀ ਜਾਵੇਗੀ ਅਤੇ 15 ਦਿਨ ਐਤਵਾਰ ਸ਼ਿਵ ਭਜਣਾ ਦਾ ਗੁਣਗਾਨ ਹੋਵੇਗਾ। ਅਤੇ ਮਹਾਸ਼ਿਵਰਾਤਰੀ ਦੇ ਵਰਤ ਰੱਖੇ ਜਾਣਗੇ ਅਤੇ ਰਾਤ ਨੂੰ ਸ਼ਿਵ ਪੂਜਾ ਕੀਤੀ ਜਾਵੇਗੀ। ਉਣਾ ਨੇ ਦੱਸਿਆ ਕਿ 16 ਤਰੀਕ ਦਿਨ ਸੋਮਵਾਰ ਨੂੰ ਸਵੇਰੇ 8 ਵਜੇ ਹਵਨ ਯੱਗ ਹੋਵੇਗਾ। ਬਾਅਦ ਦੁਪਿਹਰ ਅਟੁੱਟ ਲੰਗਰ ਲਗਾਇਆ ਜਾਵੇਗਾ। ਉਣਾ ਨੇ ਸ਼ਹਿਰ ਵਾਸੀਆਂ ਨੂੰ ਸਮੇਂ ਤੇ ਆਪਣੀ ਹਾਜ਼ਰੀ ਲਗਾਉਣ ਦੀ ਅਪੀਲ ਕੀਤੀ।


LEAVE A REPLY

Please enter your comment!
Please enter your name here