Saturday, October 31, 2026
Home Punjab ਪਿੰਡ ਚੱਕੋਕੀ ਦੇ ‘ਚ ਦੋ ਦਿਨਾਂ ਗੁਰਬਾਣੀ ਕੀਰਤਨ ਦਾ ਵਿਸ਼ਾਲ ਸਮਾਗਮ ਕੀਤਾ...

ਪਿੰਡ ਚੱਕੋਕੀ ਦੇ ‘ਚ ਦੋ ਦਿਨਾਂ ਗੁਰਬਾਣੀ ਕੀਰਤਨ ਦਾ ਵਿਸ਼ਾਲ ਸਮਾਗਮ ਕੀਤਾ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਸਥਾਨਕ ਆਸ਼ਰਮ ਢਿਲਵਾਂ ਵਲੋਂ ਪਿੰਡ ਚੱਕੋਕੀ ਦੇ ਵਿੱਚ ਦੋ ਦਿਨਾਂ ਦਾ ਗੁਰਬਾਣੀ ਕੀਰਤਨ ਦਾ ਵਿਸ਼ਾਲ ਸਮਾਗਮ ਕੀਤਾ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਨੇ ਆਖਰੀ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਾਣੀ ਸਾਚ ਕਹੂ ਸੁਨ ਲਿਓ ਸਭੇ ਪਾਵਨ ਸ਼ਬਦ ਦੀ ਵਿਆਖਿਆ ਕਰਦੇ ਹੋਏ ਦੱਸਿਆ ਕਿ ਜਿੰਨਾ ਚਿਰ ਮਨੁੱਖ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਇਸ ਲਈ ਮਨੁੱਖ ਦੇ ਹਿਰਦੇ  ‘ਚ  ਪਰਮਾਤਮਾ ਪ੍ਰਤੀ  ਜਿਗਿਆਸਾ ਅਤੇ  ਪਿਆਰ ਭਾਵ ਤੜਫ਼ ਹੋਣੀ ਚਾਹੀਦੀ ਹੈ। ਭਾਈ ਸਹਿਬ ਨੇ ਦੱਸਿਆ ਕਿ ਇਹ ਜਗਿਆਸਾ ਅਤੇ ਪਿਆਰ ਸਿਰਫ ਸਤਸੰਗ ਵਿੱਚ ਆ ਕੇ ਹੀ ਉਪਜਦਾ ਹੈ ਅਤੇ ਸਤਸੰਗ ਵਿੱਚ ਆ ਕੇ ਹੀ ਜੀਵਨ ਦੇ ਮਨੋਰਥ ਦਾ ਪਤਾ ਲਗਦਾ ਹੈ।

Advertisements

 ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ਅੱਜ ਸਮਾਜ ਗਿਰਾਵਟ ਵੱਲ ਜਾ ਰਿਹਾ ਹੈ । ਨਸ਼ਾ  ਅਤੇ ਸ਼ਰਾਬ ਮਨੁੱਖ ਤੋਂ ਬੁਰੇ ਕਰਮ ਕਰਵਾਉਂਦੇ ਹਨ। ਜਿਸ ਕਾਰਨ ਕਰਨ ਸਮਾਜ ਵਿੱਚ ਅਸ਼ਾਂਤੀ ਫੈਲੀ ਹੋਈ ਹੈ । ਭਾਈ ਸਾਹਿਬ ਨੇ ਸਮਝਾਉਂਦੇ ਹੋਏ ਕਿਹਾ ਕਿ ਜਿਸ ਸਮੇਂ ਮਨੁੱਖ ਦੇ ਜੀਵਨ ਅੰਦਰ ਸੰਤ ਸਤਿਗੁਰੂ ਆਉਂਦੇ ਨੇ ਤੇ ਉਹ ਮਹਾਨ ਦੇਵ ਗਿਆਨ ਦਿੰਦੇ ਨੇ  ਕਿਉੰਕਿ ਗਿਆਨ ਤੋਂ ਬਿਨਾਂ ਮਨੁੱਖ ਦੇ ਜੀਵਨ ਚ ਅੰਧੇਰਾ ਹੈ । ਸੰਤ ਸਤਿਗੁਰੂ ਗਿਆਨ ਦੇ ਕੇ ਮਨੁੱਖ ਦਾ ਜੀਵਨ ਰੌਸ਼ਨ ਕਰਦੇ ਹਨ। ਇਸ ਸ਼ੁੱਭ ਮੌਕੇ ਤੇ ਭਾਈ ਸਹਿਬ ਭਾਈ ਰਵਿੰਦਰ ਸਿੰਘ, ਹਰਦੀਪ ਸਿੰਘ ਅਤੇ ਜਸਪਾਲ ਸਿੰਘ ਵਲੋਂ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਦਾ ਅਲਾਹੀ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ  ਨਿਹਾਲ ਕੀਤਾ ਗਿਆ। ਇਸ ਸਮੇਂ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ।

LEAVE A REPLY

Please enter your comment!
Please enter your name here